ਮੁੱਲਾਂਪੁਰ-ਦਾਖਾ, 1 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਫੌਜ਼ ਦੇ ਇੰਜੀਨੀਅਰ ਕੋਰ ਦਾ ਹਿੱਸਾ 62ਵੀਂ ਇੰਜੀਨੀਅਰ ਰੈਜਮੈਂਟ ਦੇ ਸੇਵਾ ਮੁਕਤ ਜਵਾਨ ਰੈਜਮੈਂਟ ਦਾ ਹੈਪੀ ਰਾਈਜਿੰਗ ਡੇਅ ਮਨਾਉਣ ਲਈ ਸੰਗਰੂਰ ਰਵਾਨਾ ਹੋਏ | ਸੀਨੀਅਰ-ਜੂਨੀਅਰ ਅਧਿਕਾਰੀਆਂ ਦੇ ਨਾਲ ਸਾਬਕਾ ਸੈਨਿਕਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਆਨਰੇਰੀ ਕੈਪਟਨ ਮਨਜੀਤ ਸਿੰਘ ਦੱਸਿਆ ਕਿ 1903 ਵਿਚ ਲਾਰਡ ਕਿਚਨਰ ਦੁਆਰਾ ਬਿ੍ਟਿਸ਼ ਭਾਰਤੀ ਫੌਜ਼ ਦੇ ਸੁਧਾਰਾਂ ਦੇ ਹਿੱਸੇ ਵਜੋਂ ਵਿਕਸਿਤ ਹੋਈ 62ਵੀਂ ਇੰਜੀਨੀਅਰ ਰੈਜਮੈਂਟ ਦਾ ਕਾਰਜ ਫੋਰਸ ਸੁਰੱਖਿਆ, ਕੈਂਪ ਡਿਜਾਈਨ ਅਤੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਕਾਰਜਾਂ ਨੂੰ ਨੇਪਰੇ ਚਾੜਨਾ ਹੈ | ਰਿਟਾ: ਸੂਬੇਦਾਰ ਕੁਲਦੀਪ ਸਿੰਘ ਵਲੋਂ 62 ਵਰਕਸ ਗਰੁੱਪ ਦੇ ਦੱਖਣੀ ਸੁਡਾਨ (ੳਪ੍ਰੇਸ਼ਨ ਟ੍ਰੈਟਨ) ਸੋਮਾਲੀਆ (ੳਪ੍ਰੇਸ਼ਨ ਤਾਂਘਾ) ਅਤੇ ਮੱਧ ਪੂਰਬ (ੳਪ੍ਰੇਸ਼ਨ ਟੋਰਲ, ਕਿੱਪੀਅਨ ਅਤੇ ਸੈਂਡਰ) ਵਿਚ 62ਵੀਂ ਇੰਜੀਨੀਅਰ ਰੈਜਮੈਂਟ ਦੀ ਸ਼ਲਾਘਾ ਕੀਤੀ | ਆਨਰੇਰੀ ਕੈਪਟਨ ਕੁਲਦੀਪ ਸਿੰਘ, ਰਿਟਾ: ਸੂਬੇਦਾਰ ਸਰਬਜੀਤ ਸਿੰਘ ਵਲੋਂ ਆਪਣੀ ਰੈਜਮੈਂਟ ਦੇ ਕੁਦਰਤੀ ਆਫ਼ਤਾਂ ਦੌਰਾਨ ਸਿਵਲ ਅਧਿਕਾਰੀਆਂ ਦੀ ਮੱਦਦ ਦਾ ਖੁਲਾਸਾ ਕੀਤਾ | ਰਿਟਾ: ਨਾਇਬ ਸੂਬੇਦਾਰ ਮਨਜੀਤ ਸਿੰਘ ਭੱਠਲ ਆਪਣੀ 62ਵੀਂ ਇੰਜੀਨੀਅਰ ਰੈਜਮੈਂਟ ਸਥਾਪਨਾ ਦੀ ਯਾਦ ਵਿਚ ਮਨਾਉਣ ਵਾਲੇ ਜਸ਼ਨ ਮੌਕੇ ਕੁਦਰਤੀ ਆਫ਼ਤਾਂ ਦੌਰਾਨ ਵਿਦੇਸ਼ ਜਾ ਕੇ ਸਿਵਲ ਅਧਿਕਾਰੀਆਂ ਦੀ ਮੱਦਦ ਦੇ ਸਮੇਂ ਨੂੰ ਸਾਂਝਾ ਕੀਤਾ | ਇਸ ਮੌਕੇ ਭਾਰਤੀ ਫੌਜ਼ 'ਚੋਂ ਸੇਵਾ ਮੁਕਤ ਹੌਲਦਾਰ ਰਜਿੰਦਰ ਸਿੰਘ, ਹੌਲਦਾਰ ਸ਼ਿਵ ਕੁਮਾਰ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਕਾਰਜ ਸਿੰਘ, ਹੌਲਦਾਰ ਨਛੱਤਰ ਸਿੰਘ, ਨਾਇਕ ਬਲਦੇਵ ਸਿੰਘ, ਨਾਇਕ ਸਤਵੰਤ ਸਿੰਘ, ਸਿਪਾਹੀ ਹਰਜੀਤ ਸਿੰਘ, ਸਿਪਾਹੀ ਹਰਜਿੰਦਰ ਸਿੰਘ, ਫੌਜ਼ ਦੇ ਹੋਰ ਰਿਟਾਇਰਡ ਜਵਾਨ ਮੌਜੂਦ ਰਹੇ |