16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਫ਼ਿਲਮ ਨਿਰਦੇਸ਼ਕ ਤੇ ਅਦਾਕਾਰ ਰਾਜ ਕੁੰਦਰਾ ਹੋਏ ਨਤਮਸਤਕ

ਅਜੀਤ ਡੈਸਕ 09-03-2026
ਰਾਏਕੋਟ, 8 ਮਾਰਚ (ਸੁਸ਼ੀਲ)- ਰਾਏਕੋਟ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਵਿਖੇ ਉੱਘੇ ਕਾਰੋਬਾਰੀ, ਫਿਲਮੀ ਅਦਾਕਾਰ ਅਤੇ ਨਿਰਦੇਸ਼ਕ ਰਾਜ ਕੁੰਦਰਾ ਅੱਜ ਆਪਣੀ ਪੰਜਾਬ ਫੇਰੀ ਦੌਰਾਨ ਨਤਮਸਤਕ ਹੋਏ ਅਤੇ ਆਪਣੀ ਆ ਰਹੀ ਪੰਜਾਬੀ ਫ਼ਿਲਮ 'ਦੀ ਪੰਜਾਬ ਰੌਬਰੀ' ਦੀ ਸਫ਼ਲਤਾ ਲਈ ਅਰਦਾਸ ਬੇਨਤੀ ਕੀਤੀ | ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਪਹੁੰਚ ਕਿ ਉਨ੍ਹਾਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਉਹ ਬੜੇ ਭਾਗਾਂ ਵਾਲੇ ਹਨ ਜੋ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਸ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕਦੇ ਦਸਤਾਰ ਨਹੀਂ ਸੀ ਸਜਾਈ ਪਰ ਉਨ੍ਹਾਂ ਦੀ ਇਸ ਤੋਂ ਪਹਿਲਾਂ ਆਈ ਫ਼ਿਲਮ 'ਮੇਹਰ' ਵਿਚ ਸਰਦਾਰ ਦਾ ਰੋਲ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੱਕੇ ਤੌਰ 'ਤੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ | ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਰਾਜ ਕੁੰਦਰਾ ਸ਼ਹਿਰ ਦੇ ਬਾਲਾ ਜੀ ਹੋਟਲ ਵਿਚ ਪੁੱਜੇ | ਇਸ ਮੌਕੇ ਹਾਕਮ ਸਿੰਘ, ਸੰਦੀਪ ਸਿੰਘ ਸੋਨੀ ਬਾਬਾ, ਅਖਤਰ ਜੁਬੇਰੀ, ਆਰ.ਜੀ ਰਾਏਕੋਟੀ, ਸੁਸ਼ੀਲ ਕੁਮਾਰ, ਰਘਵੀਰ ਸਿੰਘ ਜੱਗਾ, ਸੁਸ਼ੀਲ ਵਰਮਾਂ, ਭੀਖਮ ਸਿੰਘ, ਬਲਜੀਤ ਸਿੰਘ, ਅਰਨਪਰੀਤ ਸਿੰਘ, ਚਮਕੌਰ ਸਿੰਘ ਦਿਓਲ, ਗੀਤਕਾਰ ਸੋਨੀ ਠੁੱਲੇਵਾਲ, ਕਰਨ ਰਾਏ, ਜਸਪਾਲ ਸਿੰਘ ਸਿੱਧੂ, ਮਨਦੀਪ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਮੱਲ੍ਹੀ, ਠੇਕੇਦਾਰ ਧਰਮਪਾਲ ਕਾਕਾ, ਰਾਜੇਸ਼ ਕੁਮਾਰ, ਰਘਵੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਿਖੇ ਬਾਰ੍ਹਵੀਂ ਕਲਾਸ ਦਾ ਵਿਦਾਇਗੀ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਆਂਡਲੂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।