15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਖਿਡਾਰੀ ਵਲੋਂ ਉੱਤਰੀ ਭਾਰਤ ਚੈਂਪੀਅਨਸ਼ਿਪ ’ਚ ਦੋਹਰੀ ਜਿੱਤ ਦਰਜ ਦੇਹਰਾਦੂਨ ਜੂਨੀਅਰ ਟੂਰਨਾਮੈਂਟ ’ਚ 2 ਤਗਮੇ ਜਿੱਤ ਕੇ ਆਪਣੀ ਝੋਲੀ ਪਾਏ

ਰਾਏਕੋਟ, 14 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) 37ਵੀਂ ਨੌਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇਹਰਾਦੂਨ (ਉੱਤਰਾਖੰਡ) ਵਿਖੇ ਕਰਵਾਈ ਗਈ। ਇਸ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਐਥਲੀਟ ਰਣਵਿਜੈ ਸਿੰਘ ਬੁੱਟਰ ਨੇ ਪੰਜਾਬ ਰਾਜ ਵਲੋਂ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌਰਥ ਜ਼ੋਨ ਅਥਲੈਟਿਕਸ ਟੂਰਨਮੈਂਟ ਵਿਚੋਂ 2 ਤਗਮੇ ਹਾਸਲ ਕੀਤੇ।

ਅਜੀਤ ਡੈਸਕ 15-10-2026
ਰਾਏਕੋਟ, 14 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) 37ਵੀਂ ਨੌਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇਹਰਾਦੂਨ (ਉੱਤਰਾਖੰਡ) ਵਿਖੇ ਕਰਵਾਈ ਗਈ। ਇਸ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਐਥਲੀਟ ਰਣਵਿਜੈ ਸਿੰਘ ਬੁੱਟਰ ਨੇ ਪੰਜਾਬ ਰਾਜ ਵਲੋਂ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌਰਥ ਜ਼ੋਨ ਅਥਲੈਟਿਕਸ ਟੂਰਨਮੈਂਟ ਵਿਚੋਂ 2 ਤਗਮੇ ਹਾਸਲ ਕੀਤੇ। ਰਣਵਿਜੇ ਸਿੰਘ ਬੁੱਟਰ ਨੇ ਸ਼ਾਟਪੁੱਟ ਮੁਕਾਬਲੇ ਵਿਚ 18.5 ਮੀਟਰ ਥ੍ਰੋਅ ਕਰਕੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਮੈਡਲ ਅਤੇ ਡਿਸਕਸ ਥ੍ਰੋ ਮੁਕਾਬਲੇ ਵਿਚ 51.65 ਮੀਟਰ ਥ੍ਰੋਅ ਕਰਕੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਆਪਣੀ ਝੋਲੀ ਪਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ ਅਤੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ ਨੇ ਜੇਤੂ ਖਿਡਾਰੀ, ਕੋਚ ਗੁਰਪ੍ਰੀਤ ਸਿੰਘ ਮੱਲ੍ਹੀ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਡਮ ਵੀਰਾਂ ਬਾਲੀ ਕੌੜਾ, ਰੀਤੂ ਕਮਲ, ਵੀਰ ਕੌਰ, ਜਗਰੂਪ ਸਿੰਘ, ਜਸਵਿੰਦਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕੁਲਾਰ ਵਿਖੇ ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਰਕਬਾ ਭਵਨ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਉਤਸ਼ਵ ਮਨਾਉਣ ਲਈ ਵੱਡੀ ਗਿਣਤੀ ’ਚ ਸੰਗਤਾਂ ਪੁੱਜਣ- ਚੇਅਰਮੈਨ ਝੱਮਟ 9 ਕਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।