16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜਥੇਬੰਦੀਆਂ ਨੇ ਕਸਬਾ ਸਿੱਧਵਾਂ ਬੇਟ ਦੇ ਮੁੱਖ ਬਾਜ਼ਾਰ ’ਚ ਕੱਢਿਆ ਰੋਸ ਮਾਰਚ

ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੰਦ ਦੇ ਸੱਦੇ ’ਤੇ ਬੇਟ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ), ਪੇਂਡੂ ਮਜਦੂਰ ਯੂਨੀਅਨ ਮਸ਼ਾਲ, ਪੰਜਾਬ ਟੈਂਪੂ ਯੂਨੀਅਨ ਤੇ ਹੋਰ ਹਮਖਿਆਲੀ ਜਥੇਬੰਦੀਆਂ ਦੇ ਆਗੂਆਂ ਵਲੋਂ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਕ ਤੋਂ ਲੈ ਕੇ ਥਾਣਾ ਸਿੱਧਵਾਂ ਬੇਟ ਤੱਕ ਰੋਸ ਮਾਰਚ ਕੱਢਿਆ। ਰੋਸ ਮਾਰਚ ਜਦੋਂ ਥਾਣਾ ਸਿੱਧਵਾਂ ਬੇਟ ਦੇ ਬੂਹੇ ’ਤੇ ਪੁੱਜਿਆ ਤਾਂ ਲੋਕਾਂ ਨੇ ਥਾਣੇ ਦੇ ਸਾਹਮਣੇ ਬੈਠ ਕੇ ਕੁਝ ਸਮੇਂ ਲਈ ਧਰਨਾ ਲਗਾਇਆ।

ਅਜੀਤ ਡੈਸਕ 16-10-2026
ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੰਦ ਦੇ ਸੱਦੇ ’ਤੇ ਬੇਟ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ), ਪੇਂਡੂ ਮਜਦੂਰ ਯੂਨੀਅਨ ਮਸ਼ਾਲ, ਪੰਜਾਬ ਟੈਂਪੂ ਯੂਨੀਅਨ ਤੇ ਹੋਰ ਹਮਖਿਆਲੀ ਜਥੇਬੰਦੀਆਂ ਦੇ ਆਗੂਆਂ ਵਲੋਂ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਕ ਤੋਂ ਲੈ ਕੇ ਥਾਣਾ ਸਿੱਧਵਾਂ ਬੇਟ ਤੱਕ ਰੋਸ ਮਾਰਚ ਕੱਢਿਆ। ਰੋਸ ਮਾਰਚ ਜਦੋਂ ਥਾਣਾ ਸਿੱਧਵਾਂ ਬੇਟ ਦੇ ਬੂਹੇ ’ਤੇ ਪੁੱਜਿਆ ਤਾਂ ਲੋਕਾਂ ਨੇ ਥਾਣੇ ਦੇ ਸਾਹਮਣੇ ਬੈਠ ਕੇ ਕੁਝ ਸਮੇਂ ਲਈ ਧਰਨਾ ਲਗਾਇਆ। ਇਸ ਮੌਕੇ ਭਾਰਤੀ ਕਿਸ਼ਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੱਛਮੀ ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸਤਪਾਲ ਸਿੰ ਘ ਲਾਡੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਜੌਹਲ, ਭਾਰਤੀ ਕਿਸ਼ਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜਸਵਿੰਦਰ ਸਿੰਘ ਭੁਮਾਲ, ਪੰਜਾਬ ਟੈਂਪੂ ਯੂਨੀਅਨ ਦੇ ਪ੍ਰਧਾਨ ਹਰਦੀਪ ਦੀਪਾ ਸਿੰਘ ਤੇ ਹੋਰਾਂ ਨੇ ਆਖਿਆ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਆਪਣੀ ਜਾਨ ਤਲੀ ’ਤੇ ਰੱਖ ਕੇ ਪਿਛਲ਼ੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੀ ਆਵਾਜ਼ ਨੂੰ ਖਮੋਸ ਕਰਨ ਵਾਲੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਉੱਥੋਂ ਦੇ ਮੌਜੂਦ ਵਿਧਾਇਕ ਦੀ ਵੀ ਸ਼ਹਿ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰੀ ਸਿੰਘ ਕੋਟਮਾਨ, ਜ਼ਿਲ੍ਹਾ ਸਕੱਤਰ ਰਬਿੰਦਰ ਸਿੰਘ ਸੋਢੀਵਾਲ, ਗੁਰਮੁੱਖ ਸਿੰਘ ਬੀਰਮੀ, ਹਰਸ ਸਿੱਧਵਾਂ, ਮੁਖਤਿਆਰ ਸਿੰਘ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਸ਼ਾਮਿਲ ਹੋਏ ਤੇ ਪੂਰੇ ਸ਼ਾਂਤਮਈ ਤਰੀਕੇ ਨਾਲ ਮਾਰਚ ਦਾ ਸਾਥ ਦਿੱਤਾ।
ਪਿਛਲੀ ਖ਼ਬਰ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦਾ ਦੀਵਾਨ ਬੜੂੰਦੀ ’ਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।