16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੈਡੀਸੇਫ ਹਸਪਤਾਲ ਵਲੋਂ ਭੂੰਦੜੀ 'ਚ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 09-03-2026
ਭੂੰਦੜੀ, 8 ਮਾਰਚ (ਕੁਲਦੀਪ ਸਿੰਘ ਮਾਨ)- ਬੀਤੇ ਦਿਨੀਂ ਸਥਾਨਕ ਕਸਬਾ ਭੂੰਦੜੀ ਦੇ ਖਹਿਰਾ ਲੈਬੋਰਟਰੀ ਵਿਖੇ ਮੈਡੀਸੇਫ ਹਸਪਤਾਲ ਹੰਬੜਾਂ ਵਲੋਂ ਮੁਫ਼ਤ ਦਵਾਈਆਂ ਤੇ ਖ਼ੂਨ ਦੀ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਪਹੁੰਚ ਕਰਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ | ਇਸ ਮੌਕੇ ਡਾ. ਅਸ਼ੀਸ਼ ਠਾਕੁਰ ਅਤੇ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜਨਮ ਸੰਬੰਧੀ ਆਪ੍ਰੇਸ਼ਨ, ਬੱਚੇਦਾਨੀ ਦੇ ਆਪ੍ਰੇਸ਼ਨ, ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਸਮੇਤ ਕਈ ਹੋਰ ਬਿਮਾਰੀਆਂ ਦਾ ਇਲਾਜ ਘੱਟ ਖ਼ਰਚ 'ਤੇ ਉਪਲੱਬਧ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਅਤੇ ਸਸਤੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ | ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਤੋਂ ਇਲਾਵਾ ਖ਼ੂਨ ਦੀ ਜਾਂਚ, ਈ.ਸੀ.ਜੀ., ਐਕਸ-ਰੇ ਅਤੇ ਹੋਰ ਲੈਬ ਟੈਸਟ ਵੀ ਕੀਤੇ ਗਏ | ਇਸ ਮੌਕੇ ਮੈਡਮ ਪ੍ਰਭਜੋਤ ਕੌਰ, ਜਸਮੀਤ ਸਿੰਘ ਖਹਿਰਾ, ਹਰਪਾਲ ਸਿੰਘ, ਅਰਸ਼ਦੀਪ ਸਿੰਘ (ਫਾਰਮਾਸਿਸਟ), ਲਵਦੀਪ ਸਿੰਘ, ਲਖਵੀਰ ਸਿੰਘ, ਚਰਾਗ ਸਿੰਘ, ਦਲਜੀਤ ਸਿੰਘ, ਮੁਖਤਿਆਰ ਸਿੰਘ ਅਤੇ ਕੁਲਜੀਤ ਸਿੰਘ ਕੋਟਲੀ ਸਮੇਤ ਹੋਰ ਸੱਜਣ ਵੀ ਮੌਜੂਦ ਸਨ |

ਪਿਛਲੀ ਖ਼ਬਰ ਐੱਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਆਂਡਲੂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਾ ਸ਼ੁਰੂ ਅਗਲੀ ਖ਼ਬਰ ਜੋਤੀ ਦੇਵਗਨ ਮਲਹੋਤਰਾ ਨੇ ਬਤੌਰ ਪਿ੍ੰਸੀਪਲ ਵਜੋਂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।