14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਜਗਰਾਉਂ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਫਿਰ ਹੋਈ ਰੱਦ

ਅਜੀਤ ਡੈਸਕ 06-03-2026

25 ਬਲਾਕ ਸੰਮਤੀ ਮੈਂਬਰਾਂ ਵਿਚੋਂ ਸ਼ਾਮਿਲ ਹੋਏ ਸਿਰਫ਼ 11 ਮੈਂਬਰ
ਜਗਰਾਉਂ, 5 ਮਾਰਚ (ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਜਗਰਾਉਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਚੁਣਨ ਲਈ ਰੱਖੀ ਦੂਜੀ ਮੀਟਿੰਗ ਵੀ ਅੱਜ ਬਗੈਰ ਕਿਸੇ ਫ਼ੈਸਲੇ ਦੇ ਰੱਦ ਕਰ ਦਿੱਤੀ ਗਈ | ਇਸ ਸਬੰਧੀ ਬੀ.ਡੀ.ਪੀ.ਓ. ਦਫ਼ਤਰ ਜਗਰਾਉਂ 'ਚ ਚੋਣ ਅਧਿਕਾਰੀ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ ਦੀ ਦੇਖ-ਰੇਖ 'ਚ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ, ਪਰ ਮਿੱਥੇ ਸਮੇਂ ਤੱਕ ਸਿਰਫ਼ 11 ਮੈਂਬਰ ਜਿੰਨ੍ਹਾਂ 'ਚ 7 ਕਾਂਗਰਸ ਅਤੇ 4 ਆਜ਼ਾਦ ਮੈਂਬਰ ਹੀ ਹਾਜ਼ਰ ਹੋਏ, ਜਦੋਂ ਕਿ ਆਮ ਆਦਮੀ ਪਾਰਟੀ ਦੇ 8 ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੇ 4 ਮੈਂਬਰਾਂ ਤੋਂ ਇਲਾਵਾ ਜ਼ੋਨ ਗਿੱਦੜਵਿੰਡੀ ਅਤੇ ਜ਼ੋਨ ਮਲਕ ਤੋਂ ਜਿੱਤਣ ਵਾਲੇ ਆਜ਼ਾਦ ਬਲਾਕ ਸੰਮਤੀ ਮੈਂਬਰ ਅੱਜ ਦੀ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ | ਜਿਸ ਕਾਰਨ ਚੋਣ ਅਧਿਕਾਰੀ ਵਲੋਂ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ | ਚੋਣ ਅਧਿਕਾਰੀ ਅਨੁਸਾਰ ਬਲਾਕ ਸੰਮਤੀ ਦੀ ਪਹਿਲੀ ਮੀਟਿੰਗ ਵਿਚ ਘੱਟੋ-ਘੱਟ 17 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਸੀ | ਚੋਣ ਮੀਟਿੰਗ ਦੌਰਾਨ ਬੀ.ਡੀ.ਪੀ.ਓ. ਦਫ਼ਤਰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ ਜਿੱਥੇ ਸਿਰਫ਼ ਸੰਮਤੀ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਦਫ਼ਤਰ ਅੰਦਰ ਜਾਣ ਦੀ ਆਗਿਆ ਦਿੱਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਕਰਨਜੀਤ ਸਿੰਘ ਸੋਨੀ ਗਾਲਿਬ, ਹਰਪ੍ਰੀਤ ਸਿੰਘ ਧਾਲੀਵਾਲ, ਸਵਰਨ ਸਿੰਘ ਰਾਮਗੜ੍ਹ ਭੁੱਲਰ, ਗੁਰਜੀਤ ਸਿੰਘ ਗੀਟਾ, ਹਰਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਗਰੇਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਧਾਰ ਦੇ ਥਾਣੇਦਾਰ ਨਾਲ 33 ਲੱਖ ਤੇ ਇਕ ਹੋਰ ਨਾਲ ਕੁੱਲ ਕਰੀਬ 40 ਲੱਖ ਦੀ ਠੱਗੀ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ 'ਚ ਹਲਕਾ ਦਾਖਾ ਅੰਦਰ ਪੰਥਕ ਸੋਚ ਨੂੰ ਸਮਰਪਿਤ ਆਜ਼ਾਦ ਚੇਅਰਪਰਸਨ ਅਤੇ ਉੱਪ ਚੇਅਰਪਰਸਨ ਚੁਣੇ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।