25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁੱਜਰਵਾਲ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਮੀਟਿੰਗ

ਅਜੀਤ ਡੈਸਕ 20-02-2026
ਜੋਧਾਂ, 19 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਗੁੱਜਰਵਾਲ ਵਿਖੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਦੀਸ਼ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁੱਜਰਵਾਲ ਵਿਖੇ ਆਉਣ ਦੀ ਖ਼ੁਸ਼ੀ ਵਿਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 17 ਮਾਰਚ ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੇ ਪਹਿਲੇ ਦਿਨ 17 ਮਾਰਚ, ਦਿਨ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ¢ ਇਹ ਨਗਰ ਕੀਰਤਨ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਤੋਂ ਆਰੰਭ ਹੋ ਕੇ ਕੋਟ ਆਗਾ, ਫੱਲੇਵਾਲ, ਗੁੱਜਰਵਾਲ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਜੜਤੌਲੀ, ਘੁੰਗਰਾਣਾ, ਕਾਲਖ, ਮਾਜਰੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ¢ ਉਨ੍ਹਾਂ ਦੱਸਿਆ ਕਿ ਜੋੜ ਮੇਲੇ ਦੇ ਦੂਜੇ ਦਿਨ 18 ਮਾਰਚ, ਦਿਨ ਬੁੱਧਵਾਰ ਨੂੰ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ¢ ਜਦਕਿ ਮੱਸਿਆ ਵਾਲੇ ਦਿਨ 19 ਮਾਰਚ, ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮਹਾਨ ਰਾਗੀ ਢਾਡੀ ਦਰਬਾਰ ਸਜਾਇਆ ਜਾਵੇਗਾ¢ ਮੀਟਿੰਗ ਵਿਚ ਜਥੇਦਾਰ ਜਗਰੂਪ ਸਿੰਘ, ਜਗਦੇਵ ਸਿੰਘ ਗਰੇਵਾਲ, ਬਲਵੀਰ ਸਿੰਘ ਗਰੇਵਾਲ, ਸਰਪੰਚ ਹਾਕਮ ਸਿੰਘ ਲੋਹਗੜ੍ਹ, ਹਰਵਿੰਦਰ ਸਿੰਘ, ਬੂਟਾ ਸਿੰਘ ਧਾਲੀਵਾਲ, ਰਣਧੀਰ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬਿੱਟੂ, ਸੈਕਟਰੀ ਜਗਰੂਪ ਸਿੰਘ, ਜਗਜੀਤ ਸਿੰਘ, ਹਰਪਾਲ ਸਿੰਘ ਗਿੱਲ, ਬਲਵਿੰਦਰ ਸਿੰਘ, ਪਾਲ ਸਿੰਘ, ਮਾ. ਮਨਦੀਪ ਸਿੰਘ, ਨਿਰਮਲ ਸਿੰਘ, ਇੰਦਰਜੀਤ ਸਿੰਘ ਇੰਦੀ, ਗੁਰਜੀਤ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ ਮਾਜਰੀ, ਕੁਲਦੀਪ ਸਿੰਘ, ਪ੍ਰਦੀਪ ਭਨੌਟ, ਲਖਵੀਰ ਸਿੰਘ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਵੇਰਕਾ ਸਹਿਕਾਰੀ ਸਭਾ ਪਿੰਡ ਸਿੱਧਵਾਂ ਕਲਾਂ ਵਲੋਂ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।