10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਡਾ: ਸੰਤੋਖ ਸਿੰਘ ਹੀਰਾ ਹੰਬੜਾਂ ਦੇ ਮਾਤਾ ਤੇ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਦੇ ਦਾਦੀ ਪ੍ਰਕਾਸ਼ ਕੌਰ ਦਾ ਦਿਹਾਂਤ • ਸਵ: ਮਾਤਾ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਅੱਜ ਹੰਬੜਾਂ ਵਿਖੇ ਕੀਤਾ ਜਾਵੇਗਾ

ਅਜੀਤ ਡੈਸਕ 30-01-2026
ਹੰਬੜਾਂ, 29 ਜਨਵਰੀ (ਮੇਜਰ ਹੰਬੜਾਂ)-ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਐੱਮ.ਡੀ. ਡਾ. ਸੰਤੋਖ ਸਿੰਘ ਹੀਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ, ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਡਿਪਟੀ ਕਮਿਸ਼ਨਰ ਮੱਧੇਪੁਰ (ਬਿਹਾਰ) ਅਤੇ ਡਾ. ਪ੍ਰਭਜੋਤ ਕੌਰ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਦੇ ਦਾਦੀ ਜੀ ਪ੍ਰਕਾਸ਼ ਕੌਰ (84) ਪਤਨੀ ਸ: ਜਗਤਾਰ ਸਿੰਘ ਦਾ ਬਿਮਾਰੀ ਦੇ ਚੱਲਦਿਆਂ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਇਲਾਕੇ ਦੇ ਸਰਪੰਚਾਂ ਪੰਚਾਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ, ਉੱਥੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ | ਇਸ ਤੋਂ ਇਲਾਵਾ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, 'ਆਪ' ਆਗੂ ਮੋਹਣ ਸਿੰਘ ਵਿਰਕ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਜਥੇ. ਸੁਰਜੀਤ ਸਿੰਘ ਹੀਰਾ, ਸਰਪੰਚ ਚਰਨ ਸਿੰਘ, ਭਾਜਪਾ ਆਗੂ ਮਨਦੀਪ ਮੱਲਣ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਠੇਕੇਦਾਰ ਹਰਮਹੋਣ ਸਿੰਘ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਸਾਬਕਾ ਸਰਪੰਚ ਗੁਰਬੰਤ ਸਿੰਘ ਬੌਬੀ ਕੋਟਲੀ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਜਸਵੀਰ ਸਿੰਘ ਰਾਣਾ, ਮਨਜੀਤ ਸਿੰਘ ਭੈਰੋਮੁੰਨਾਂ, ਅਵਤਾਰ ਸਿੰਘ ਤਾਰੀ ਚੀਮਾ ਸਮੇਤ ਹੋਰਾਂ ਵਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ | ਡਾ. ਸੰਤੋਖ ਸਿੰਘ ਹੀਰਾ ਨੇ ਦੁਖੀ ਮਨ ਨਾਲ ਦੱਸਿਆ ਕਿ ਸਾਡੇ ਸਤਿਕਾਰਯੋਗ ਸਵ: ਮਾਤਾ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਅੱਜ 30 ਜਨਵਰੀ 2026, ਦਿਨ ਸ਼ੁੱਕਰਵਾਰ ਨੂੰ 12 ਵਜੇ ਕਸਬਾ ਹੰਬੜਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਤੋਂ ਪਹਿਲਾਂ ਜੰਗੀ ਪੱਧਰ 'ਤੇ ਸੜਕ ਰਿਪੇਅਰ ਅਤੇ ਸਫ਼ਾਈ ਜਾਰੀ ਅਗਲੀ ਖ਼ਬਰ ਤੁਗਲ ਵਿਖੇ ਸੰਤ ਗਿਆਨੀ ਗੱਜਣ ਸਿੰਘ ਦੇ ਸਾਲਾਨਾ ਬਰਸੀ ਸਮਾਗਮ ਸਮਾਪਤ • ਗਿਆਨੀ ਬਾਬਾ ਇਕਬਾਲ ਸਿੰਘ ਵਲੋਂ ਸ਼ਖ਼ਸੀਅਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।