10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਤੁਗਲ ਵਿਖੇ ਸੰਤ ਗਿਆਨੀ ਗੱਜਣ ਸਿੰਘ ਦੇ ਸਾਲਾਨਾ ਬਰਸੀ ਸਮਾਗਮ ਸਮਾਪਤ • ਗਿਆਨੀ ਬਾਬਾ ਇਕਬਾਲ ਸਿੰਘ ਵਲੋਂ ਸ਼ਖ਼ਸੀਅਤਾਂ ਦਾ ਸਨਮਾਨ

ਅਜੀਤ ਡੈਸਕ 30-01-2026
ਗੁਰੂਸਰ ਸੁਧਾਰ, 29 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗੁਰਦੁਆਰਾ ਗੁਰਮਤਿ ਗਿਆਨ ਪ੍ਰਕਾਸ਼ ਪਿੰਡ ਤੁਗਲ ਵਿਖੇ ਸੰਤ ਗਿਆਨੀ ਗੱਜਣ ਸਿੰਘ ਜੀ ਦੀ 53ਵੀਂ ਅਤੇ ਸੰਤ ਬਾਬਾ ਨਿਰਮਲ ਸਿੰਘ, ਭਾਈ ਹਰਭਜਨ ਸਿੰਘ ਅਤੇ ਅਜੀਤ ਸਿੰਘ ਜੀ ਦੀ 36ਵੀਂ ਬਰਸੀ ਦੇ ਸੰਬੰਧ ਵਿਚ ਸਾਲਾਨਾ ਸਮਾਗਮ ਸਮਾਪਤ ਗਏ | ਇਸ ਤੋਂ ਇਲਾਵਾ ਸੰਤ ਗਿਆਨੀ ਗੱਜਣ ਸਿੰਘ ਜੀ ਦੀ ਧਾਰਮਿਕ ਪ੍ਰਵਿਰਤੀ ਵਾਲੇ ਜੀਵਨ 'ਤੇ ਚਾਨਣਾ ਪਾਇਆ | ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਦਮਦਮੀ ਟਕਸਾਲ ਦੀ ਬ੍ਰਾਂਚ ਵਜੋਂ ਜਾਣੇ ਜਾਂਦੇ ਗੁਰਦੁਆਰਾ ਗੁਰਮਤਿ ਗਿਆਨ ਪ੍ਰਕਾਸ਼ ਦੇ ਮੁੱਖ ਸੇਵਾਦਾਰ ਗਿਆਨੀ ਬਾਬਾ ਇਕਬਾਲ ਸਿੰਘ ਜੀ ਵਲੋਂ ਦੇਸ਼ਾਂ-ਵਿਦੇਸ਼ਾਂ 'ਚ ਧਰਮ ਦੇ ਖੇਤਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ | ਮੁੱਖ ਸੇਵਾਦਾਰ ਗਿਆਨੀ ਬਾਬਾ ਇਕਬਾਲ ਸਿੰਘ ਤੇ ਪਿੰਡ ਦੇ ਮੋਹਤਬਰ ਸੱਜਣਾਂ ਵਲੋਂ ਇਸ ਮੌਕੇ ਪਹੁੰਚੇ ਸਾਰੇ ਸੰਤਾਂ, ਮਹਾਂਪੁਰਖਾਂ ਸਮੇਤ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਓ ਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਇਕਬਾਲ ਸਿੰਘ ਨੱਤ, ਸਾਬਕਾ ਸਰਪੰਚ ਮਨਜੀਤ ਸਿੰਘ ਬੁੱਟਰ, ਪ੍ਰਧਾਨ ਜਸਵੰਤ ਸਿੰਘ ਉੱਪਲ, ਗੁਰਦੀਪ ਸਿੰਘ, ਨੰਬਰਦਾਰ ਪਿਆਰਾ ਸਿੰਘ ਤੁਗਲ, ਗੁਰਦੁਆਰਾ ਛਪੜੀ ਸਾਹਿਬ ਕਮੇਟੀ ਪ੍ਰਧਾਨ ਜਸਮੇਲ ਸਿੰਘ, ਮੀਤ ਪ੍ਰਧਾਨ ਜੰਗੀਰ ਸਿੰਘ, ਸੁੱਚਾ ਸਿੰਘ ਤੁਗਲ, ਡਾ: ਬਲਵਿੰਦਰ ਸਿੰਘ, ਚਰਨਜੀਤ ਸਿੰਘ ਤੁੰਗ, ਬਾਬਾ ਵੀਰ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ, ਬਲਜਿੰਦਰ ਸਿੰਘ ਮਾਨ, ਰਣਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਬਾਸੀ, ਹਰਮਿੰਦਰ ਤੁੰਗ ਕੈਨੇਡਾ, ਗੁਰਮੁਖ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਤੁੰਗ, ਮੋਹਣ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਡਾ: ਸੰਤੋਖ ਸਿੰਘ ਹੀਰਾ ਹੰਬੜਾਂ ਦੇ ਮਾਤਾ ਤੇ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਦੇ ਦਾਦੀ ਪ੍ਰਕਾਸ਼ ਕੌਰ ਦਾ ਦਿਹਾਂਤ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।