10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ

ਅਜੀਤ ਡੈਸਕ 30-01-2026
ਚੌਂਕੀਮਾਨ, 29 ਜਨਵਰੀ (ਤੇਜਿੰਦਰ ਸਿੰਘ ਚੱਢਾ)-ਡਾ: ਅੰਕੁਰ ਗੁਪਤਾ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਅਤੇ ਕੁਲਵੰਤ ਸਿੰਘ ਡੀ.ਐੱਸ.ਪੀ. ਟ੍ਰੈਫ਼ਿਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੁਮਾਰ ਸਿੰਘ ਟ੍ਰੈਫ਼ਿਕ ਇੰਚਾਰਜ ਦੀ ਅਗਵਾਈ ਵਿਚ ਟ੍ਰੈਫ਼ਿਕ ਸੈੱਲ ਜਗਰਾਉਂ ਦੇ ਏ.ਐੱਸ.ਆਈ. ਹਰਪਾਲ ਸਿੰਘ ਮਾਨ ਵਲੋਂ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਸਕੂਲ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ | ਏ.ਐੱਸ.ਆਈ. ਹਰਪਾਲ ਸਿੰਘ ਮਾਨ ਨੇ ਕਿਹਾ ਕਿ ਨਾਬਾਲਿਗ ਬੱਚਿਆਂ ਦੇ ਮਾਤਾ, ਪਿਤਾ ਆਪਣੇ ਬੱਚਿਆਂ ਨੂੰ ਟੂ ਵੀਲਰ ਜਾਂ ਫੋਰ ਵੀਲ੍ਹਰ ਚਲਾਉਣ ਲਈ ਨਾ ਦੇਣ ਅਤੇ ਨਾ ਹੀ ਕਿਸੇ ਅਣਸਿੱਖਿਅਤ ਵਿਅਕਤੀ ਨੂੰ ਆਪਣਾ ਵਹੀਕਲ ਮੰਗਿਆ ਚਲਾਉਣ ਲਈ ਦੇਣ | ਇਸ ਮੌਕੇ ਸਕੂਲ ਮੁਖੀ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਤੁਗਲ ਵਿਖੇ ਸੰਤ ਗਿਆਨੀ ਗੱਜਣ ਸਿੰਘ ਦੇ ਸਾਲਾਨਾ ਬਰਸੀ ਸਮਾਗਮ ਸਮਾਪਤ • ਗਿਆਨੀ ਬਾਬਾ ਇਕਬਾਲ ਸਿੰਘ ਵਲੋਂ ਸ਼ਖ਼ਸੀਅਤਾਂ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਰਾਏਕੋਟ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।