10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਤੋਂ ਪਹਿਲਾਂ ਜੰਗੀ ਪੱਧਰ 'ਤੇ ਸੜਕ ਰਿਪੇਅਰ ਅਤੇ ਸਫ਼ਾਈ ਜਾਰੀ

ਅਜੀਤ ਡੈਸਕ 30-01-2026
ਹਲਵਾਰਾ, 29 ਜਨਵਰੀ (ਮਨਦੀਪ ਸਿੰਘ ਉੱਭੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 1 ਫਰਵਰੀ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਰਚੁਅਲ ਉਦਘਾਟਨ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਏਅਰਪੋਰਟ ਤੱਕ ਪਹੁੰਚ ਸੜਕ ਅਤੇ ਟਰਮੀਨਲ ਬਿਲਡਿੰਗ ਲਈ ਸਫ਼ਾਈ ਅਤੇ ਮੁਰੰਮਤ ਮੁਹਿੰਮ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ | ਲੁਧਿਆਣਾ-ਬਠਿੰਡਾ ਹਾਈਵੇਅ 'ਤੇ ਹਲਵਾਰਾ ਤੋਂ ਹਵਾਈ ਅੱਡੇ ਤੱਕ 5 ਕਿਲੋਮੀਟਰ ਲੰਬੀ ਪਹੁੰਚ ਸੜਕ ਦੇ ਟੋਇਆਂ ਨੂੰ ਭਰਿਆ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਪ੍ਰੀਮਿਕਸ ਵੀ ਪਾਇਆ ਜਾ ਰਿਹਾ ਹੈ | ਸੇਮ ਡਰੇਨ ਪੁਲ 'ਤੇ ਸੜਕ ਦੱਬ ਜਾਣ ਕਾਰਨ ਸੜਕ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਜੇ.ਸੀ.ਬੀ. ਮਸ਼ੀਨਾਂ ਅਤੇ ਹੋਰ ਭਾਰੀ ਮਸ਼ੀਨਰੀ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ | ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਸਨ | ਲੁਧਿਆਣਾ ਦੇ ਡੀ.ਸੀ. ਹਿਮਾਂਸ਼ੂ ਜੈਨ ਨੇ ਕੰਮ 31 ਮਾਰਚ ਤੱਕ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ | ਮੁੱਖ ਗੇਟ 'ਤੇ ਸੁਰੱਖਿਆ ਲਈ ਲਗਾਏ ਗਏ ਤਿੱਖੇ ਲੋਹੇ ਦੇ ਪੇਚ (ਟਾਇਰ ਕਿਲਰ) ਵੀ ਠੇਕੇਦਾਰ ਕੰਪਨੀ ਦੇ ਟਿੱਪਰਾਂ ਅਤੇ ਹੋਰ ਭਾਰੀ ਵਾਹਨਾਂ ਦੁਆਰਾ ਦੱਬ ਗਏ ਹਨ ਜੋ ਠੀਕ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਜੰਡੀ ਵਿਖੇ ਧਾਰਮਿਕ ਸਮਾਗਮ ਦੌਰਾਨ 'ਇਫਕੋ' ਨੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ... ਅਗਲੀ ਖ਼ਬਰ ਡਾ: ਸੰਤੋਖ ਸਿੰਘ ਹੀਰਾ ਹੰਬੜਾਂ ਦੇ ਮਾਤਾ ਤੇ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਦੇ ਦਾਦੀ ਪ੍ਰਕਾਸ਼ ਕੌਰ ਦਾ ਦਿਹਾਂਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।