ਚੌਂਕੀਮਾਨ, 29 ਜਨਵਰੀ (ਤੇਜਿੰਦਰ ਸਿੰਘ ਚੱਢਾ)-ਸਵ: ਮੇਜਰ ਗੁਰਬਚਨ ਸਿੰੰਘ ਹਾਂਸ ਤੇ ਉਨ੍ਹਾਂ ਦੀ ਧਰਮਪਤਨੀ ਸਵ: ਬੀਬੀ ਬਿਸਨ ਕੌਰ ਹਾਂਸ ਦੀ ਯਾਦ ਵਿਚ ਉਨ੍ਹਾਂ ਦੇ ਸਮੂਹ ਕੈਨੇਡੀਅਨ ਪਰਿਵਾਰ ਅਤੇ ਇੰਟਰ ਨੈਸ਼ਨਲ ਕੈਂਸਰ ਸੁਸਾਇਟੀ ਵਲੋਂ ਸ਼ਹੀਦ ਮੇਜਰ ਸ: ਕੁਲਦੀਪ ਸਿੰਘ ਹਾਂਸ ਸਰਕਾਰੀ ਹਾਈ ਸਕੂਲ ਸੂਜਾਪੁਰ ਦੀ ਖੇਡ ਗਰਾਊਾਡ ਵਿਚ ਕੈਂਸਰ ਜਾਗਰੂਕਤਾ ਅਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ | ਇਹ ਜਾਣਕਾਰੀ ਦਿੰਦਿਆਂ ਸਰਪੰਚ ਲਵਜੋਤ ਸਿੰਘ ਸਨੀ ਸੂਜਾਪੁਰ, ਸਾਬਕਾ ਸਰਪੰਚ ਨਿਰਮਲ ਸਿੰਘ ਕੈਨੇਡਾ, ਥਾਣੇਦਾਰ ਸੁਖਵਿੰਦਰ ਸਿੰਘ ਹਾਂਸ ਕੈਨੇਡਾ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ 4 ਵਜੇ ਤੱਕ ਲਗਾਇਆ ਜਾਵੇਗਾ ਤੇ ਮਰੀਜ਼ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ |