ਹੰਬੜਾਂ, 29 ਜਨਵਰੀ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਪਿੰਡ ਭੱਠਾਧੂਹਾ ਵਿਖੇ ਡਾ. ਰਮਨ ਖੰਨਾ ਡਾਇਰੈਕਟਰ ਆਯੂਰਵੈਦਿਕ ਪੰਜਾਬ, ਡਾ. ਹਰਿੰਦਰਪਾਲ ਸਿੰਘ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਚ.ਟੀ.ਸੀ. ਹੰਬੜਾਂ ਤੇ ਐੱਚ.ਟੀ.ਸੀ ਪੁੜੈਣ ਵਲੋਂ ਆਯੂਰਵੈਦਿਕ, ਹੋਮਿਓਪੈਥਿਕ ਤੇ ਐਲੋਪੈਥਿਕ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਸਾਬਕਾ ਸਰਪੰਚ ਨਛੱਤਰ ਸਿੰਘ ਮਹਿਮੀ, ਸਾਬਕਾ ਸਰਪੰਚ ਸ਼ਿੰਦਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ, ਸਾਬਕਾ ਪ੍ਰਧਾਨ ਬਲਜਿੰਦਰ ਸਿੰਘ, ਸਾਬਕਾ ਸਰਪੰਚ ਅਰਜਨ ਸਿੰਘ, ਡਾ. ਮੋਹਿਤ ਖੁਰਾਣਾ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ | ਇਸ ਮੌਕੇ ਡਾ. ਮੋਹਿਤ, ਡਾ. ਵਿਕਾਸ ਨਈਅਰ, ਡਾ. ਪ੍ਰਭਜੋਤ ਕੌਰ, ਡਾ. ਅਨੂ ਬਾਲਾ, ਡਾ. ਮਨਿੰਦਰ ਕੌਰ ਦੀ ਡਾਕਟਰੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ 406 ਲੋੜਵੰਦ ਮਰੀਜ਼ਾਂ ਨੇ ਲਾਹਾ ਲਿਆ | ਇਸ ਸਮੇਂ ਪੰਚ ਜੋਗਾ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਸੁਖਪਾਲ ਸਿੰਘ, ਪ੍ਰਕਾਸ਼ ਸਿੰਘ, ਬਲਵਿੰਦਰ ਜੁਗਨੀ, ਸੋਖਾ ਭੱਠਾਧੂਹਾ, ਹਰਨੇਕ ਸਿੰਘ ਖ਼ਾਲਸਾ, ਪੰਚ ਲਾਲ ਸਿੰਘ, ਜੱਗੂ ਰਾਮ, ਗੁਰਪ੍ਰੀਤ ਸਿੰਘ, ਹੇਮਰਾਜ, ਗੁਰਜੀਤ ਸਿੰਘ, ਆਸ਼ਾ ਵਰਕਰ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਕੋਟਲੀ ਤੇ ਹੋਰ ਹਾਜ਼ਰ ਸਨ |