ਡੀ. ਸੀ. ਲੁਧਿਆਣਾ ਵਲੋਂ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਸੰਬੰਧੀ ਉੱਚ ਪੱਧਰੀ ਮੀਟਿੰਗ
ਅਜੀਤ ਡੈਸਕ
30-01-2026
ਡੀਸੀ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਉਦਘਾਟਨ ਸਮਾਰੋਹ ਦੇ ਸੁਚਾਰੂ ਸੰਚਾਲਨ ਅਤੇ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ 31 ਜਨਵਰੀ ਤੱਕ ਪੂਰੇ ਕਰ ਲਏ ਜਾਣ | ਅੱਜ ਦੀ ਮੀਟਿੰਗ ਵਿਚ ਦਿੱਲੀ ਤੋਂ ਸੀਨੀਅਰ ਏਅਰਪੋਰਟ ਪਲੈਨਿੰਗ ਬੋਰਡ ਅਧਿਕਾਰੀ ਅਨਿਲ ਗੁਪਤਾ, ਹਲਵਾਰਾ ਏਅਰਪੋਰਟ ਦੇ ਸੀ.ਈ.ਓ. ਜਗੀਰ ਸਿੰਘ, ਰਮਿੰਦਰ ਸਿੰਘ ਦਿਉਲ ਐੱਸ.ਪੀ ਸਥਾਨਕ ਜਗਰਾਉਂ, ਐੱਸ.ਡੀ.ਐੱਮ. ਪਾਇਲ ਗੋਇਲ ਰਾਏਕੋਟ, ਤਹਿਸੀਲਦਾਰ ਵਿਸ਼ਾਲ ਵਰਮਾ ਅਤੇ ਸਾਰੇ ਭਾਗੀਦਾਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਹਵਾਈ ਸੈਨਾ ਸਟੇਸ਼ਨ ਹਲਵਾਰਾ ਦੇ ਅਧਿਕਾਰੀ ਵੀ ਮੌਜੂਦ ਸਨ |