05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਹਿਲਾ ਦੋਸਤ ਦੇ ਘਰ ਗਏ ਵਿਅਕਤੀ 'ਤੇ ਚੱਲੀ ਗੋਲੀ, ਫਿਲਹਾਲ ਹਾਲਤ ਖ਼ਤਰੇ ਤੋਂ ਬਾਹਰ

ਅਜੀਤ ਡੈਸਕ 23-01-2026
ਮਾਛੀਵਾੜਾ ਸਾਹਿਬ, 22 ਜਨਵਰੀ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਪੇਸ਼ੇ ਵਜੋਂ ਰਾਜ ਮਿਸਤਰੀ ਬਿਕਰਮਜੀਤ ਸਿੰਘ ਜੋ ਕਿ ਪਿੰਡ ਬਾਲਿਓ ਵਸਨੀਕ ਹੈ, ਨੂੰ ਬੁੱਧਵਾਰ ਦੀ ਦੁਪਹਿਰ ਕਿਸੇ ਵਿਅਕਤੀ ਨੇ ਉਸ ਸਮੇਂ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ | ਜਦੋਂ ਉਹ ਆਪਣੀ ਮਹਿਲਾ ਦੋਸਤ ਦੇ ਬੁਲਾਉਣ 'ਤੇ ਉਸ ਦੇ ਘਰ ਗਿਆ | ਫਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਜਿਸ ਦੀ ਮਹਿਲਾ ਦੋਸਤ ਮਾਛੀਵਾੜਾ ਦੀ ਨਿਵਾਸੀ ਹੈ ਤੇ ਉਸ ਦਾ ਅਕਸਰ ਉਸ ਦੇ ਘਰ ਆਉਣਾ ਜਾਣਾ ਵੀ ਹੈ | ਘਟਨਾ ਵਾਲੇ ਦਿਨ ਉਸ ਦੀ ਮਹਿਲਾ ਦੋਸਤ ਨੇ ਉਸ ਨੰੂ ਫ਼ੋਨ ਕਰ ਕੇ ਬੁਲਾਇਆ ਕਿ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਪਿੰਡ ਪੂਨੀਆ ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ ਤੇ ਜਿਸ ਦੇ ਹੱਥ ਵਿਚ ਪਿਸਤੌਲ ਹੈ ਤੇ ਉਹ ਬਿਨਾਂ ਵਜਾ ਗਾਲੀ ਗਲੋਚ ਕਰ ਰਿਹਾ ਹੈ | ਜਿਵੇਂ ਹੀ ਬਿਕਰਮਜੀਤ ਆਪਣੀ ਮਹਿਲਾ ਦੋਸਤ ਦੇ ਘਰ ਗਿਆ ਤਾਂ ਉੱਥੇ ਮੌਜੂਦ ਹਰਜਿੰਦਰ ਨੇ ਪਿਸਤੌਲ ਨਾਲ ਉਸ ਉੱਪਰ ਫਾਇਰ ਕਰ ਦਿੱਤਾ ਤੇ ਗੋਲੀ ਉਸ ਦੇ ਪੱਟ ਵਿਚੋਂ ਆਰ ਪਾਰ ਹੋ ਗਈ | ਫੌਰੀ ਤੌਰ 'ਤੇ ਜ਼ਖਮੀ ਹਾਲਤ ਵਿਚ ਬਿਕਰਮਜੀਤ ਸਿੰਘ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਮੁੱਢਲੀ ਸਹਾਇਤਾ ਤੋਂ ਬਾਦ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੇ ਕਾਰਵਾਈ ਕਰਦਿਆਂ ਬੀ. ਐਨ. ਐੱਸ. ਦੀ ਧਾਰਾ 109 ਅਤੇ 25 ਆਰਮਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਤੇ ਗੋਲੀ ਚਲਾਉਣ ਵਾਲੇ ਹਰਜਿੰਦਰ ਸਿੰਘ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪਿੰਡ ਅਖਾੜਾ 'ਚ ਡੇਢ ਸਾਲ ਤੋਂ ਬਾਇਓ ਗੈਸ ਪਲਾਂਟ ਵਿਰੁੱਧ ਚੱਲ ਰਿਹਾ ਧਰਨਾ ਖ਼ਤਮ • ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪ੍ਰ... ਅਗਲੀ ਖ਼ਬਰ ਬਾਲ ਕ੍ਰਿਸ਼ਨ ਗਰਗ ਭਾਜਪਾ ਵਲੋਂ ਦੂਜੀ ਵਾਰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਉੱਪ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।