05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਰਾਏਕੋਟ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਚੱਲੀ ਹਨੇਰੀ' • 3 ਕਰੋੜ 94 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ 7 ਲਿੰਕ ਸੜਕਾਂ ਦੇ ਕੰਮ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸ਼ੁਰੂਆਤ

ਅਜੀਤ ਡੈਸਕ 23-01-2026
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਨੂੰ ਵੱਖ-ਵੱਖ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ ਸਮੇਤ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦੀ ਹਾਲਤ ਪਿਛਲੇ ਕੁਝ ਸਮੇਂ ਤੋਂ ਖਸਤਾ ਹੋਣ ਕਰਕੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਅੱਜ ਸੜਕਾਂ 'ਤੇ ਟੱਕ ਲਗਾ ਕੇ ਸੜਕ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਸੜਕੀ ਸਫ਼ਰ ਦੌਰਾਨ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ ਦੇ ਮਕਸਦ ਤਹਿਤ ਸੜਕਾਂ ਦਾ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਸ਼ਹਿਰ ਰਾਏਕੋਟ ਦੇ ਵੱਖ-ਵੱਖ ਵਾਰਡਾਂ ਅਧੀਨ ਪੈਂਦੇ ਤਲਵੰਡੀ ਰੋਡ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਰੋਡ-ਤਲਵੰਡੀ ਰੋਡ ਤੋਂ ਭਾਈ ਨੂਰਾ ਮਾਹੀ ਮੁਹੱਲਾ, ਪਟਵਾਰਖਾਨੇ ਤੋਂ ਵਾਇਆ ਸੂਏ ਸੀਲੋ੍ਹਆਣੀ ਰੋਡ 18 ਫੁੱਟ, ਜੌਹਲਾਂ ਰੋਡ, ਭਗਵਾਨ ਮਹਾਂਵੀਰ ਸਕੂਲ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਰੋਡ, ਸ਼ਹਿਰ ਦੇ ਸਰਕੂਲਰ ਰੋਡ, ਐੱਸ.ਡੀ.ਐੱਮ ਦਫ਼ਤਰ ਰੋਡ ਨੂੰ 60 ਫੁੱਟ ਚੌੜਾ ਨੂੰ ਪ੍ਰੀਮਿਕਸ ਪਾ ਕੇ ਨਵਾਂ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆ ਸਕੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਨੇ ਆਖਿਆ ਕਿ ਸ਼ਹਿਰ ਰਾਏਕੋਟ ਸਮੇਤ ਹਲਕੇ ਅੰਦਰ ਅਧੂਰੀਆਂ ਤੇ ਖਸਤਾ ਹਾਲਤ ਸੜਕਾਂ ਦੀ ਵੀ ਜਲਦ ਰਿਪੇਅਰ ਕੀਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ 7 ਸੜਕਾਂ ਨੂੰ ਬਣਾਉਣ ਵਿਚ ਕਰੀਬ 3 ਕਰੋੜ 94 ਲੱਖ ਰੁਪਏ ਖਰਚਾ ਆਵੇਗਾ | ਇਸ ਮੌਕੇ ਲੋਕਾਂ ਵਲੋਂ ਵਿਕਾਸ ਕਾਰਜ ਦੀ ਆਰੰਭਤਾ ਕਰਵਾਉਣ ਲਈ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ 'ਆਪ' ਦੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਛਾਪਾ, ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ, ਪੀ.ਏ. ਕਮਲ ਸਿੰਘ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਯਸ਼ਪਾਲ ਬਿੱਟੂ ਜੈਨ, ਗੁਰਮੀਤ ਸਿੰਘ ਪੰਮੀ, ਠੇਕੇਦਾਰ ਮਨਸਾ ਖਾਂ, ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਈਸ਼ੂ ਪਾਸੀ, ਅਵਤਾਰ ਸਿੰਘ ਧਾਲੀਵਾਲ, ਪੱਪੂ ਸਿੰਘ ਰਾਏਕੋਟ, ਅਜੈ ਮਿੱਡਾ, ਰੀਨਾ ਰਾਣੀ, ਅਵਤਾਰ ਸਿੰਘ, ਜੱਸ ਸਿੰਘ ਹਲਵਾਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਪਿੰਡ ਫੇਰੂਰਾਈ ਲਈ ਐੱਨ.ਆਰ.ਆਈ. ਵਲੋਂ ਆਰਥਿਕ ਸਹਾਇਤਾ ਭੇਟ • ਆਸ਼ਰਮ ਦੇ ਪ੍ਰਬੰਧਾਂ ਨੂੰ... ਅਗਲੀ ਖ਼ਬਰ ਆਯੂਰਵੈਦਿਕ ਅਤੇ ਹੋਮੀਓਪੈਥਿਕ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।