ਜਗਰਾਉਂ, 22 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਮਿਊਨਿਟੀ ਸੈਂਟਰ ਜਗਰਾਉਂ ਵਿਖੇ ਮੁਫ਼ਤ ਆਯੂਰਵੈਦਿਕ ਅਤੇ ਹੋਮੀਓਪੈਥਿਕ ਕੈਂਪ ਲਗਾਇਆ ਗਿਆ | ਜਿਸ ਵਿਚ ਆਯੂਰਵੈਦਿਕ ਡਾ: ਨਵਦੀਪ ਭੱਟੀ, ਡਾ: ਦਕਸ ਜੋਸ਼ੀ, ਡਾ: ਹਰਜੀਤ ਕੌਰ ਅਤੇ ਹੋਮੋਓਪੈਥਿਕ ਵਿਭਾਗ ਵਲੋਂ ਡਾ: ਅਭਿਸ਼ੇਕ ਸਿੰਗਲਾ, ਸਿਵਲ ਹਸਪਤਾਲ ਜਗਰਾਉਂ ਅਤੇ ਡਾਕਟਰ ਹਰਸਿਮਰਨ ਕੌਰ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ | ਇਸ ਮੌਕੇ ਵਿਨੋਦ ਵਰਮਾ (ਉੱਪ ਵੈਦ), ਵਿਕਰਮ ਜੀਤ ਲਾਂਬਾ (ਉੱਪ ਵੈਦ), ਦੀਪਕ ਸ਼ਰਮਾ ਦਰਜਾ 4, ਸ੍ਰੀਮਤੀ ਰਾਜਵਿੰਦਰ ਕੌਰ ( ਡਿਸਪੈਂਸਰ), ਵਿਕਾਸ ਨਈਅਰ (ਡਿਸਪੈਂਸਰ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਕੈਂਪ ਵਿਚ 352 ਆਯੂਰਵੈਦਿਕ ਅਤੇ 277 ਹੋਮੀਓਪੈਥਿਕ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਵਿਚ ਯੋਗਾ ਸੈਸ਼ਨ ਵੀ ਲਗਾਇਆ ਗਿਆ | ਇਸ ਕੈਂਪ 'ਚ ਸਾਬਕਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਪੰਕਜ ਗੁਪਤਾ ਅਤੇ ਡਾ: ਊਸ਼ਾ ਗਰਗ ਵੀ ਸ਼ਾਮਿਲ ਹੋਏ |