ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ’ਚ ਨੌਜਵਾਨ ਭਾਜਪਾ ਛੱਡ ਕਾਂਗਰਸ ’ਚ ਸ਼ਾਮਿਲ
ਕੋਟਫ਼ਤੂਹੀ, 22 ਨਵੰਬਰ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਗੋਦਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿਚ ਹੋਈ, ਅਮਰਪ੍ਰੀਤ ਲਾਲੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ‘ਆਪਣਾ ਬੂਥ-ਕਰੀਏ ਮਜ਼ਬੂਤ’ ਮੁਹਿੰਮ ਦਾ ਅਗਾਜ ਗੋਂਦਪੁਰ ਤੋ ਕੀਤਾ। ਇਸ ਮੌਕੇ ਚੰਬਲ ਕਲਾਂ ਤੋ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ, ਲਾਲੀ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਾਉਂਦੇ ਹੋਏ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਧਰਮ ਪਤਨੀ ਅਨੀਤਾ ਕੁਮਾਰੀ ਨੇ ਭਾਜਪਾ ਵੱਲੋਂ ਪਿਛਲੇ ਸਾਲ ਚੱਕ-ਕਟਾਰੂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜੀ ਸੀ, ਅੱਜ ਇਹ ਪਰਿਵਾਰ ਦੇਸ਼ ਵਿਚ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਦੇਖਦੇ ਹੋਏ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਵਾਲੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਕੇ ਆਪਣੇ ਇਲਾਕੇ ਦੀ ਸੇਵਾ ਕਰਨਾ ਚਾਹੁੰਦਾ ਹੈ।
ਕੋਟਫ਼ਤੂਹੀ, 22 ਨਵੰਬਰ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਗੋਦਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿਚ ਹੋਈ, ਅਮਰਪ੍ਰੀਤ ਲਾਲੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ‘ਆਪਣਾ ਬੂਥ-ਕਰੀਏ ਮਜ਼ਬੂਤ’ ਮੁਹਿੰਮ ਦਾ ਅਗਾਜ ਗੋਂਦਪੁਰ ਤੋ ਕੀਤਾ। ਇਸ ਮੌਕੇ ਚੰਬਲ ਕਲਾਂ ਤੋ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ, ਲਾਲੀ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਾਉਂਦੇ ਹੋਏ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਧਰਮ ਪਤਨੀ ਅਨੀਤਾ ਕੁਮਾਰੀ ਨੇ ਭਾਜਪਾ ਵੱਲੋਂ ਪਿਛਲੇ ਸਾਲ ਚੱਕ-ਕਟਾਰੂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜੀ ਸੀ, ਅੱਜ ਇਹ ਪਰਿਵਾਰ ਦੇਸ਼ ਵਿਚ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਦੇਖਦੇ ਹੋਏ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਵਾਲੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਕੇ ਆਪਣੇ ਇਲਾਕੇ ਦੀ ਸੇਵਾ ਕਰਨਾ ਚਾਹੁੰਦਾ ਹੈ। ਲਾਲੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਹਰ ਬੂਥ ਨੂੰ ਮਜ਼ਬੂਤ ਕਰੇਗੀ ਅਤੇ 2022 ਵਿਚ ਰਹਿ ਗਈ ਕੁੱਝ ਵੋਟਾਂ ਦੀ ਕਸਰ ਇਸ ਵਾਰ ਪੂਰੀ ਕਰ ਦੇਵੇਗੀ। ਇਸ ਮੌਕੇ ਬਲਾਕ ਕਾਂਗਰਸ ਮਾਹਿਲਪੁਰ ਦੇ ਪ੍ਰਧਾਨ ਮਨੀਸ਼ ਕੁਮਾਰ, ਤਰਲੋਚਨ ਸਿੰਘ ਗੋਂਦਪੁਰ, ਬੌਬੀ ਲੰਬੜਦਾਰ, ਸਲੀਮ ਸਾਈਂ, ਬਲਵਿੰਦਰ ਬੱਬੂ ਮਨੋਲੀਆਂ, ਪਲਵਿੰਦਰ ਲਾਡੀ ਗਣੇਸ਼ਪੁਰ, ਜੁਗਿੰਦਰ ਸਿੰਘ ਸਰਪੰਚ ਗੋਂਦਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨੰਗਲ ਖ਼ੁਰਦ, ਨਰਿੰਦਰ ਸਰਪੰਚ ਪੜਸੋਤੇ, ਗੁਰਵੀਰ ਸਿੰਘ ਗੋਂਦਪੁਰ, ਸਰਬਜੀਤ ਸਿੰਘ ਨੰਗਲ ਕਲਾਂ ਆਦਿ ਹਾਜ਼ਰ ਸਨ।