ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਦੀ ਮੀਟਿੰਗ 12 ਅਤੇ 13 ਦਸੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਬੱਡੀ ਟੂਰਨਾਮੈਂਟ ਵਿਚ ਆਲ ਓਪਨ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਦੂਜਾ ਇਨਾਮ 75 ਹਜ਼ਾਰ ਦਿੱਤਾ ਜਾਵੇਗਾ, 70 ਕਿੱਲੋ ਆਲ ਓਪਨ ਭਾਰ ਵਰਗ ਦਾ ਪਹਿਲਾ ਇਨਾਮ 31 ਹਜ਼ਾਰ ਰੁਪਏ ਤੇ ਦੂਜਾ ਇਨਾਮ 21 ਹਜ਼ਾਰ ਰੁਪਏ, 55 ਕਿੱਲੋ ਭਾਰ ਵਰਗ ਦਾ ਪਹਿਲਾ ਇਨਾਮ 15 ਹਜ਼ਾਰ ਅਤੇ ਦੂਜਾ ਇਨਾਮ 10 ਹਜ਼ਾਰ ਰੁਪਏ, 45 ਕਿੱਲੋ ਭਾਰ ਵਰਗ ਦਾ ਪਹਿਲਾ ਇਨਾਮ 7500 ਰੁਪਏ ਅਤੇ ਦੂਜਾ ਇਨਾਮ 6100 ਰੁਪਏ ਹੋਵੇਗਾ।
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਦੀ ਮੀਟਿੰਗ 12 ਅਤੇ 13 ਦਸੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਬੱਡੀ ਟੂਰਨਾਮੈਂਟ ਵਿਚ ਆਲ ਓਪਨ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਦੂਜਾ ਇਨਾਮ 75 ਹਜ਼ਾਰ ਦਿੱਤਾ ਜਾਵੇਗਾ, 70 ਕਿੱਲੋ ਆਲ ਓਪਨ ਭਾਰ ਵਰਗ ਦਾ ਪਹਿਲਾ ਇਨਾਮ 31 ਹਜ਼ਾਰ ਰੁਪਏ ਤੇ ਦੂਜਾ ਇਨਾਮ 21 ਹਜ਼ਾਰ ਰੁਪਏ, 55 ਕਿੱਲੋ ਭਾਰ ਵਰਗ ਦਾ ਪਹਿਲਾ ਇਨਾਮ 15 ਹਜ਼ਾਰ ਅਤੇ ਦੂਜਾ ਇਨਾਮ 10 ਹਜ਼ਾਰ ਰੁਪਏ, 45 ਕਿੱਲੋ ਭਾਰ ਵਰਗ ਦਾ ਪਹਿਲਾ ਇਨਾਮ 7500 ਰੁਪਏ ਅਤੇ ਦੂਜਾ ਇਨਾਮ 6100 ਰੁਪਏ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ 12 ਦਸੰਬਰ ਨੂੰ ਸਵੇਰੇ 9.30 ਵਜੇ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਕਰਾਸ ਕੰਟਰੀ ਦੌੜ ਵੀ ਕਰਵਾਈ ਜਾਵੇਗੀ ਜਿਸ ਦਾ ਪਹਿਲਾ ਇਨਾਮ 2500 ਰੁਪਏ, ਦੂਜਾ ਇਨਾਮ 2100 ਰੁਪਏ, ਤੀਜਾ ਇਨਾਮ 1800 ਰੁਪਏ ਅਤੇ ਬਾਕੀ ਸੱਤ ਇਨਾਮ 1100 ਰੁਪਏ ਦੇ ਦਿੱਤੇ ਜਾਣਗੇ। ਮੀਟਿੰਗ ਦੌਰਾਨ ਕਲੱਬ ਪ੍ਰਧਾਨ ਰਣਵੀਰ ਸਿੰਘ ਫ਼ੌਜੀ, ਰਾਜ ਕੁਮਾਰ ਸਰਪੰਚ, ਗਿਆਨੀ ਦੀਦਾਰ ਸਿੰਘ, ਸੁਖਰਾਜ ਸਿੰਘ ਸੱਜਣ ਮੀਤ ਪ੍ਰਧਾਨ, ਰਾਮ ਸਿੰਘ ਥਿੰਦ, ਬਾਲਾ ਸਿੰਘ ਮਾਣਕ, ਜਸਕਰਨ ਸਿੰਘ ਜੱਸਾ, ਸ਼ਿੰਗਾਰਾ ਰਾਮ ਭੱਜਲ, ਬਲਵਿੰਦਰ ਸਿੰਘ ਬਿੰਦੀ, ਬਲਜਿੰਦਰ ਸਿੰਘ ਭੂਰਾ, ਸਤਿੰਦਰ ਸਿੰਘ ਬੱਧਣ, ਦੀਦਾਰ ਸਿੰਘ ਸਹੋਤਾ, ਲਖਵੀਰ ਸਿੰਘ ਪੰਚ, ਹਰਜਿੰਦਰ ਸਿੰਘ ਕਾਕੂ ਪੰਚ, ਬਲਜਿੰਦਰ ਬੱਲੀ, ਜ਼ਿੰਦਾ ਕੂਨਰ ਤੇ ਹੋਰ ਹਾਜ਼ਰ ਹੋਏ।