ਬੀਣੇਵਾਲ, 3 ਨਵੰਬਰ (ਬੈਜ ਚੌਧਰੀ)-ਡਾ. ਨਿਰਮਲ ਕੁਮਾਰ ਐੱਸ.ਐਮ.ਓ. ਸੀ.ਐੱਚ.ਸੀ. ਬੀਣੇਵਾਲ ਦੀ ਅਗਵਾਈ ਹੇਠ ਸੀ.ਐਚ.ਸੀ ਬੀਣੇਵਾਲ ’ਚ ਛਾਤੀ ਦੇ ਕੈਂਸਰ ਸੰਬੰਧੀ ਜਾਗਰੂਕਤਾ ਮਹੀਨੇ ਤਹਿਤ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਸਮੇਂ ਸਿਰ ਜਾਂਚ ਦੀ ਮਹੱਤਤਾ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਔਰਤਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਕਿਸੇ ਵੀ ਸ਼ੱਕੀ ਲੱਛਣ ਦੀ ਸੂਰਤ ਵਿਚ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਵਿਚ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਸਮੇਂ ਸਿਰ ਜਾਂਚ ਰਾਹੀਂ ਬਿਮਾਰੀ ਦੀ ਪਛਾਣ ਕਰਦੇ ਇਲਾਜ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਡਾ: ਗੁਰਪ੍ਰਤਾਪ ਸਿੰਘ, ਡਾ: ਸੰਨੀ ਚੌਧਰੀ, ਡਾ.ਪਲਵੀ, ਸਟਾਫ਼ ਨਰਸ ਵੀਨਾ ਸੋਨੀ, ਫਾਰਮੇਸੀ ਅਫ਼ਸਰ ਨਮਰਤਾ, ਰੇਡੀਉਗ੍ਰਾਫਰ ਰਾਜ ਰਾਣੀ, ਮਨਦੀਪ ਕੌਰ ਓਟ ਕਲੀਨਿਕ ਸਟਾਫ਼ ਨਰਸ, ਧਰਮਿੰਦਰ ਸਿੰਘ, ਪਰਮਜੀਤ ਸਿੰਘ , ਰੌਸ਼ਨ ਲਾਲ, ਬਲਜੀਤ ਸਿੰਘ ਹਾਜ਼ਰ ਸਨ।