04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕੇਂਦਰੀ ਜੇਲ੍ਹ ਦੀਆਂ ਬੈਰਕਾਂ ’ਚ ਮੋਬਾਈਲ ਫ਼ੋਨ ਬਰਾਮਦ, 2 ਬੰਦੀਆਂ ਖ਼ਿਲਾਫ਼ ਮਾਮਲੇ ਦਰਜ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੈਰਕਾਂ ਦੀ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਬਰਾਮਦ ਕਰਨ ਦੇ ਮਾਮਲਿਆਂ ’ਚ ਪੁਲਿਸ ਨੇ ਦੋ ਬੰਦੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤੇ ਹਨ। ਦੋਵੇਂ ਮਾਮਲੇ ਸਹਾਇਕ ਸੁਪਰੀਟੈਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ’ਤੇ ਦਰਜ਼ ਕੀਤੇ ਗਏ ਹਨ।

ਅਜੀਤ ਡੈਸਕ 04-11-2026
ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੈਰਕਾਂ ਦੀ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਬਰਾਮਦ ਕਰਨ ਦੇ ਮਾਮਲਿਆਂ ’ਚ ਪੁਲਿਸ ਨੇ ਦੋ ਬੰਦੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤੇ ਹਨ। ਦੋਵੇਂ ਮਾਮਲੇ ਸਹਾਇਕ ਸੁਪਰੀਟੈਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ’ਤੇ ਦਰਜ਼ ਕੀਤੇ ਗਏ ਹਨ। ਪਹਿਲੇ ਮਾਮਲੇ ’ ਚ ਅਮਿੱਤ ਸਿੰਘ ਉਰਫ਼ ਪ੍ਰੀਤ ਪੁੱਤਰ ਸਤਨਾਮ ਸਿੰਘ ਵਾਸੀ ਮੁਹੱਲਾ ਸ਼ਾਹਪੁਰ ਰਸੂਲਪੁਰ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ ਖ਼ਿਲਾਫ਼ ਦਰਜ਼ ਕੀਤਾ ਗਿਆ। ਜੇਲ੍ਹ ’ਚ ਬੈਰਕ ਨੰਬਰ 19 ਦੀ ਤਲਾਸ਼ੀ ਦੌਰਾਨ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਗਈ। ਰਿਪੋਰਟ ਅਨੁਸਾਰ ਬੰਦੀ ਨੇ ਬੈਰਕ ਦੀ ਖਿੜਕੀ ਨੰਬਰ 2 ਦੇ ਕੋਲ ਬਣੀ ਥਾਂ ’ ਚ 2 ਕੀ ਪੈਡ ਮੋਬਾਈਲ ਫ਼ੋਨ ਲੁਕਾ ਕੇ ਰੱਖਣ ਦੀ ਗੱਲ ਦਸੀ। ਤਲਾਸ਼ ਦੌਰਾਨ ਦੋਵੇਂ ਮੋਬਾਈਲ ਬਰਾਮਦ ਕੀਤੇ ਗਏ। ਦੂਜਾ ਮਾਮਲਾ ਜਸਕਰਨ ਸਿੰਘ ਉਰਫ਼ ਜੱਸੀ ਪੁੱਤਰ ਤਿਲਕ ਰਾਜ ਉਰਫ਼ ਤਿਲਕ ਰਾਮ ਵਾਸੀ ਪਿੰਡ ਲੋਧੀ ਚੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਦਰਜ਼ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ 31 ਅਕਤੂਬਰ ਨੂੰ ਬੈਰਕ ਨੰਬਰ 19 ਦੀ ਤਲਾਸ਼ੀ ਦੌਰਾਨ ਬੰਦੀ ਤੋਂ ਪੁੱਛਗਿੱਛ ਕੀਤੀ ਗਈ, ਜਿਸਦੇ ਬਾਅਦ ਬੈਰਕ ਦੀ ਖਿੜਕੀ ਨੰਬਰ 4 ਦੇ ਕੋਲ ਬਣੀ ਥਾਂ ’ਤੇ 2 ਕੀ ਪੈਡ ਮੋਬਾਈਲ ਫ਼ੋਨ ਅਤੇ ਇਕ ਮੋਬਾਈਲ ਚਾਰਜਰ ਬਰਾਮਦ ਕੀਤਾ ਗਿਆ। ਪੁਲਿਸ ਨੇ ਦੋਵੇਂ ਮਾਮਲੇ ਦਰਜ਼ ਕਰ ਲਏ ਗਏ ਹਨ।
ਪਿਛਲੀ ਖ਼ਬਰ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਸਿੱਖਿਆ ਦਾ ਅਹਿਮ ਉਦੇਸ਼-ਡਾ. ਸਿੱਧੂ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਸੱਤ ਰੋਜ਼ਾ ਦਿਨ-ਰਾਤ ਐੱਨ.ਐੱਸ.ਐੱਸ. ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।