ਫ਼ਿਰੋਜ਼ ਰੌਲੀਆ ਦੇ ਸਾਬਕਾ ਸਰਪੰਚ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਟਾਂਡਾ ਉੜਮੁੜ, 12 ਅਕਤੂਬਰ (ਭਗਵਾਨ ਸਿੰਘ ਸੈਣੀ)-ਪਿੰਡ ਫ਼ਿਰੋਜ਼ ਰੌਲੀਆ ਵਿਚ ਚੋਰਾਂ ਨੇ ਸਾਬਕਾ ਸਰਪੰਚ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਕੀਮਤੀ ਸਾਮਾਨ ਕੱਪੜੇ ਤੇ ਬਰਤਨ ਚੋਰੀ ਕਰ ਲਏ ਗਏ ਹਨ। ਚੋਰਾਂ ਨੇ ਸਾਬਕਾ ਸਰਪੰਚ ਜਰਨੈਲ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਹੈ ਜਦੋਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਅਮਰੀਕਾ ਗਿਆ ਹੋਇਆ ਹੈ।
ਅਜੀਤ ਡੈਸਕ
13-10-2026