ਤਲਵਾੜਾ, 8 ਅਕਤੂਬਰ (ਐਚ. ਐਸ. ਮਿੱਠੂ)-ਪਿੰਡ ਭੂੰਬੋਤਾੜ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ। ਇਸ ਮੌਕੇ ਸਮਾਜ ਸੇਵੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੰਗਲ ਦੀ ਸਭ ਤੋਂ ਵੱਡੀ ਮਾਲੀ ਲਈ ਹਾਮਿਦ ਈਰਾਨੀ ਅਤੇ ਸਾਹਿਲ ਕੋਹਾਲੀ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਦੋਵੇਂ ਪਹਿਲਵਾਨਾਂ ਨੇ ਸ਼ਾਨਦਾਰ ਦਾਅ-ਪੇਚ ਦਿਖਾਉਂਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸਾਹਿਲ ਕੋਹਾਲੀ ਨੇ ਜਿੱਤ ਹਾਸਿਲ ਕਰਦਿਆਂ 2 ਲੱਖ 50 ਹਜ਼ਾਰ ਰੁਪਏ ਦੀ ਵੱਡੀ ਮਾਲੀ ਆਪਣੇ ਨਾਂਅ ਕੀਤੀ। ਇਸ ਮੌਕੇ ਪ੍ਰਧਾਨ ਮੁਕੇਸ਼ ਕੁਮਾਰ, ਰਮੇਸ਼ ਭਬੋਤਾ, ਸੁਭਾਸ਼ ਚੰਦ, ਸਰਪੰਚ ਵੇਦ ਪ੍ਰਕਾਸ਼, ਸਰਪੰਚ ਕਮਲ ਕਿਸ਼ੋਰ, ਸਾਬਕਾ ਸਰਪੰਚ ਕਰਨੈਲ ਸਿੰਘ, ਮਾਸਟਰ ਰਾਜੇਸ਼, ਠਾਕੁਰ ਪਰਦੀਪ, ਸੁਸ਼ਾਂਤ, ਬੱਗਾ, ਠਾਕੁਰ ਓਂਕਾਰ, ਅੰਕੁਸ਼ ਕੁਮਾਰ, ਨਰਿੰਦਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਕੁਸ਼ਤੀ ਪ੍ਰੇਮੀ ਹਾਜ਼ਰ ਸਨ।