06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੈਨੇਟ ਚੋਣਾਂ ’ਚ ਤੀਜੀ ਵਾਰ ਜੇਤੂ ਰਹੇ ਸੰਦੀਪ ਸਿੰਘ ਸੀਕਰੀ ਦਾ ਸਨਮਾਨ

ਬੁੱਲ੍ਹੋਵਾਲ, 5 ਅਕਤੂਬਰ (ਲੁਗਾਣਾ)-ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨੇਟ ਚੋਣਾਂ ਵਿਚ ਸੰਦੀਪ ਸਿੰਘ ਸੀਕਰੀ ਨੇ ਲਗਾਤਾਰ ਤੀਜੀ ਵਾਰ ਸੈਨੇਟ ਦੇ ਮੈਂਬਰ ਦੀ ਚੋਣ ਨੂੰ ਜਿੱਤ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸ.

ਅਜੀਤ ਡੈਸਕ 06-10-2026
ਬੁੱਲ੍ਹੋਵਾਲ, 5 ਅਕਤੂਬਰ (ਲੁਗਾਣਾ)-ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨੇਟ ਚੋਣਾਂ ਵਿਚ ਸੰਦੀਪ ਸਿੰਘ ਸੀਕਰੀ ਨੇ ਲਗਾਤਾਰ ਤੀਜੀ ਵਾਰ ਸੈਨੇਟ ਦੇ ਮੈਂਬਰ ਦੀ ਚੋਣ ਨੂੰ ਜਿੱਤ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸ.ਸੀਕਰੀ ਨੇ ਇਸ ਸਾਲ ਦੀਆਂ ਚੋਣਾਂ ਵਿਚ ਵੀ ਪਿਛਲੀਆਂ ਸੈਨੇਟ ਚੋਣਾਂ ਵਾਂਗ ਬਹੁਤਿਆਂ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਵਜੋਂ ਨਾਮਣਾ ਖੱਟਿਆ ਹੈ। ਚੋਣਾਂ ਜਿੱਤਣ ਹਲਕੇ ’ਚ ਪਹੁੰਚੇ ਸੰਦੀਪ ਸਿੰਘ ਸੀਕਰੀ ਦਾ ਪਿੰਡ ਖੱਬਲਾਂ ਪਹੰਚਣ ’ਤੇ ਨਗਰ ਨਿਵਾਸੀਆਂ, ਨੌਜਵਾਨਾਂ ਤੇ ਵੱਖ-ਵੱਖ ਆਗੂਆ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਸਮਰਥਕਾਂ, ਵੋਟਰਾਂ ਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ, ਸਮਰਪਣ ਤੇ ਵਚਨਬੱਧਤਾ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ। ਇਸ ਮੌਕੇ ਸਨਮਾਨ ਕਰਨ ਵਾਲਿਆ ਵਿਚ ਸਰਕਲ ਪ੍ਰਧਾਨ ਜਥੇਦਾਰ ਜਗਪਾਲ ਸਿੰਘ ਖੱਬਲਾਂ, ਪਰਮਵੀਰ ਸਿੰਘ ਖੱਬਲਾਂ, ਲੈਕ.ਕਮਲਜੀਤ ਸਿੰਘ ਕਲੋਟੀ, ਅਮਰੀਕ ਸਿੰਘ ਭਾਗੋਵਾਲ ਮੈਂਬਰ ਪੀ.ਏ.ਸੀ, ਮਾ.ਅਵਤਾਰ ਸਿੰਘ ਖੱਬਲਾਂ, ਮਾ. ਹਰਜੀਤ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਧੂਤ, ਰਵਿੰਦਰ ਸਿੰਘ ਸੰਧੂ ਮੈਂਬਰ ਪੰਚਾਇਤ, ਅਮਰੀਕ ਸਿੰਘ, ਪ੍ਰਧਾਨ ਪ੍ਰਿਤਪਾਲ ਸਿੰਘ ਢੱਡਾ, ਹਰਮਨ ਸਿੰਘ ਖੱਬਲਾਂ, ਰਕੇਸ਼ ਡਾਨੀਅਲ, ਹਰਪਾਲ ਸਿੰਘ ਸੈਣੀ, ਦੀਪਾ ਪੰਡੋਰੀ, ਅਮੂ ਪੰਡੋਰੀ, ਕਾਕਾ ਬੁੱਲੋਵਾਲ, ਰਵਿੰਦਰ ਸਿੰਘ, ਲਖਵਿੰਦਰ ਸਿੰਘ, ਰਸ਼ਪਾਲ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲੀ ਬੱਸਾਂ ਦੇ ਹਾਦਸਿਆਂ ’ਚ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਜ਼ਿੰਮੇਵਾਰ-ਧਾਲੀਵਾਲ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੇ ਤੈਰਾਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।