23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੇਪਰ ਮਿੱਲ ਮੁਕੇਰੀਆਂ ਦਾ ਰੇਲਵੇ ਫਾਟਕ ਬਣਿਆ ਲੋਕਾਂ ਲਈ ਮੁਸੀਬਤ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਜੰਮੂ ਰੇਲਵੇ ਲਾਈਨ ਜੋ ਹੁਣ ਕਸ਼ਮੀਰ ਤੱਕ ਜਾਂਦੀ ਹੈ ਜਿਸ ’ਤੇ ਰੇਲ ਆਵਾਜਾਈ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਨੂੰ ਬਹੁਤ ਲੰਬਾ ਸਮਾਂ ਫਾਟਕਾਂ ’ਤੇ ਉਡੀਕ ਕਰਨੀ ਪੈਂਦੀ ਹੈ। ਮੁਕੇਰੀਆਂ-ਦਸੂਹਾ ਸੈਕਸ਼ਨ ’ਤੇ ਕੋਈ ਫਲਾਈਓਵਰ ਜਾਂ ਅੰਡਰ ਪਾਸ ਨਾ ਹੋਣ ਕਰਕੇ ਇੱਥੇ ਲੋਕਾਂ ਦੀ ਉਡੀਕ ਬਾਕੀ ਥਾਵਾਂ ਤੋਂ ਜ਼ਿਆਦਾ ਹੈ।

ਇੰਜ. ਸਤਨਾਮ ਸਿੰਘ ਧਨੋਆ ਤੇ ਨਾਲ ਉਨ੍ਹਾਂ ਦੇ ਸਾਥੀ ਗੱਲਬਾਤ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ 24-11-2026
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਜੰਮੂ ਰੇਲਵੇ ਲਾਈਨ ਜੋ ਹੁਣ ਕਸ਼ਮੀਰ ਤੱਕ ਜਾਂਦੀ ਹੈ ਜਿਸ ’ਤੇ ਰੇਲ ਆਵਾਜਾਈ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਨੂੰ ਬਹੁਤ ਲੰਬਾ ਸਮਾਂ ਫਾਟਕਾਂ ’ਤੇ ਉਡੀਕ ਕਰਨੀ ਪੈਂਦੀ ਹੈ। ਮੁਕੇਰੀਆਂ-ਦਸੂਹਾ ਸੈਕਸ਼ਨ ’ਤੇ ਕੋਈ ਫਲਾਈਓਵਰ ਜਾਂ ਅੰਡਰ ਪਾਸ ਨਾ ਹੋਣ ਕਰਕੇ ਇੱਥੇ ਲੋਕਾਂ ਦੀ ਉਡੀਕ ਬਾਕੀ ਥਾਵਾਂ ਤੋਂ ਜ਼ਿਆਦਾ ਹੈ। ਖ਼ਾਸ ਕਰਕੇ ਪੇਪਰ ਮਿਲ ਮੁਕੇਰੀਆਂ ਦੇ ਸਾਹਮਣੇ ਬਣੇ ਰੇਲਵੇ ਫਾਟਕ ’ਤੇ, ਪੇਪਰ ਮਿਲ ਮੁਕੇਰੀਆਂ ਤੋਂ ਧਨੋਆ ਪੱਤਣ ਤੇ ਇਕੱਲੀ ਇਲਾਕੇ ਦੀ ਟ੍ਰੈਫ਼ਿਕ ਹੀ ਨਹੀਂ ਸਗੋਂ ਗੁਰਦਾਸਪੁਰ, ਅੰਮ੍ਰਿਤਸਰ ਦੀ ਟਰੈਫ਼ਿਕ ਵੀ ਇਸ ਰਸਤੇ ਰਾਹੀਂ ਹੀ ਲੰਘਦੀ ਹੈ। ਰੇਲਵੇ ਵਲੋਂ ਇਸ ਫਾਟਕ ’ਤੇ ਫਲਾਈਓਵਰ ਬਣਾਉਣ ਦਾ ਖ਼ਿਆਲ ਛੱਡ ਕੇ ਇੱਥੇ ਅੰਡਰ ਪਾਸ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਰੇਲਵੇ ਦੀ ਢਿੱਲਮੱਠ ਦੀ ਨੀਤੀ ਕਾਰਨ ਇਸ ਅੰਡਰ ਪਾਸ ਦਾ ਫ਼ੈਸਲਾ ਅਜੇ ਤੀਕ ਨਹੀਂ ਕੀਤਾ ਜਾ ਰਿਹਾ ਜਦਕਿ ਇਲਾਕੇ ਦੇ ਲੋਕਾਂ ਵਿਚ ਅਤੇ ਪੰਚਾਇਤਾਂ ਇੱਥੇ ਜਲਦੀ ਅੰਡਰ ਪਾਸ ਜਾਂ ਫਲਾਈਓਵਰ ਬਣਾਉਣ ਦੀ ਮੰਗ ਕਰ ਰਹੀਆਂ ਹਨ। ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣ ਦਾ ਹੁੰਦਾ ਹੈ ਨਾ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰਨ ਦਾ। ਇਲਾਕੇ ਦੇ ਲੋਕ ਨੇਤਾਵਾਂ ਇੰਜ. ਸਤਨਾਮ ਸਿੰਘ ਧਨੋਆ, ਸੁਰਿੰਦਰ ਸਿੰਘ ਸਰਪੰਚ ਹਿੰਮਤਪੁਰ, ਮੋਹਨ ਸਿੰਘ ਟਾਂਡਾ ਰਾਮ ਸਹਾਏ, ਸਰਬਜੀਤ ਸਿੰਘ ਧਨੋਆ ਨੇ ਇਸ ਫਾਟਕ ’ਤੇ ਜਲਦ ਫ਼ੈਸਲਾ ਲੈਣ ਦੀ ਅਪੀਲ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਕੇਂਦਰੀ ਸਰਕਾਰ ਦੇ ਰੇਲਵੇ ਵਿਭਾਗ ਦੁਆਰਾ ਇਸ ਫਾਟਕ ’ਤੇ ਆਵਾਜਾਈ ਦੀ ਬੇਰੋਕ ਆਵਾਜਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਲਖਵਿੰਦਰ ਸਿੰਘ ਟਿੰਮੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਜੋਂ ਨਿਯੁਕਤੀ ਦਾ ਸਵਾਗਤ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ’ਚ ਦੋ-ਦਿਨਾਂ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।