19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਰਸੀ ’ਤੇ ਵਿਸ਼ੇਸ਼-ਸੰਗੀਤਕਾਰ ਪ੍ਰੋ. ਦਰਸ਼ਨ ਸਿੰਘ ‘ਕੋਮਲ’ ਨੰਗਲ ਕਲਾਂ

ਕੋਟਫ਼ਤੂਹੀ-ਸੰਗੀਤਕਾਰ, ਕਵੀਰਾਜ, ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਂ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ।

ਅਜੀਤ ਡੈਸਕ 19-09-2026
ਕੋਟਫ਼ਤੂਹੀ-ਸੰਗੀਤਕਾਰ, ਕਵੀਰਾਜ, ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਂ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਆਪ ਨੂੰ ਆਪਣੇ ਬਚਪਨ ਤੋਂ ਹੀ ਸੰਗੀਤ ਵੱਲ ਬਹੁਤ ਰੁਝਾਨ ਹੋਣ ਕਰ ਕੇ ਆਪ ਨੇ ਆਪਣੀ ਲਗਪਗ 44 ਕੁ ਸਾਲ ਦੀ ਉਮਰ ’ਚ ਸੰਗੀਤ ਦੀ ਦੁਨੀਆ ਵਿਚ ਉਹ ਮਹਾਨ ਕੰਮ ਕੀਤੇ, ਜਿਸ ਲਈ ਅੱਜ ਵੀ ਦੁਨੀਆ ਆਪ ਨੂੰ ਯਾਦ ਕਰਦੀ ਹੈ, ਆਪ ਉੱਘੇ ਸੰਗੀਤਕਾਰ, ਗੀਤਕਾਰ, ਵਿਆਖਿਆਕਾਰ ’ਤੇ ਜੋਤਸ਼ ਵਿੱਦਿਆ ਦੇ ਮਾਹਿਰ ਵਿਦਵਾਨ ਸਨ। ਆਪ ਨੇ ਅਨੇਕਾਂ ਬੇਸਹਾਰੇ, ਨੇਤਰਹੀਣ, ਅਨਾਥਾਂ ਨੂੰ ਸੰਗੀਤ ਵਿਚ ਨਿਪੁੰਨ ਕਰ ਕੇ ਉਨ੍ਹਾਂ ਨੂੰ ਜਿਊਣ ਦਾ ਗੁਰ ਸਿਖਾਇਆ ’ਤੇ ਵੱਖ-ਵੱਖ ਪਿੰਡਾਂ ਵਿਚ ਗੁਰੂ ਨਾਨਕ ਸੰਗੀਤ ਵਿਦਿਆਲੇ ਖੋਲ੍ਹ ਕੇ ਅਣਗਿਣਤ ਸੰਗੀਤ ਪ੍ਰੇਮੀਆ ਨੂੰ ਗਿਆਨ ਦੀ ਦਾਤ ਬਖ਼ਸ਼ੀ। ਆਪ ਦੀ 65 ਵੀਂ ਸਾਲਾਨਾ ਬਰਸੀ ਪ੍ਰੋ. ਦਰਸ਼ਨ ਸਿੰਘ ਕੋਮਲ ਟਰੱਸਟ ਤੇ ਪਰਿਵਾਰ ਵਲੋਂ 19 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਨੰਗਲ ਕਲਾਂ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। -ਅਵਤਾਰ ਸਿੰਘ ਅਟਵਾਲ
ਪਿਛਲੀ ਖ਼ਬਰ ਮਾਤਾ ਕਲਸਾਂ ਯਾਤਰੀ ਨਿਵਾਸ ਦਾ ਲੈਂਟਰ ਕੱਲ੍ਹ ਪਾਇਆ ਜਾਵੇਗਾ-ਬਾਬਾ ਕੇਵਲ ਸਿੰਘ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।