16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨੈਸ਼ਨਲ ਫੂਡ ਸਕਿਊਰਰਿਟੀ ਐਕਟ ਦੇ ਨਾਂਅ ’ਤੇ ਲੋਕਾਂ ਨੂੰ ਨਹੀਂ ਮਿਲ ਰਿਹਾ ਲੋੜੀਂਦਾ ਭੋਜਨ-ਧੀਮਾਨ

ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਭਾਰਤ ਜਗਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਪ੍ਰਤੀ ਦਿਨ 166. 7 ਗ੍ਰਾਮ ਕਣਕ ਹੀ ਦਿੱਤੀ ਜਾ ਰਹੀ ਹੈ ਜਿਸਦੀ ਕੀਮਤ 4.

ਅਜੀਤ ਡੈਸਕ 16-09-2026
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਭਾਰਤ ਜਗਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਪ੍ਰਤੀ ਦਿਨ 166.7 ਗ੍ਰਾਮ ਕਣਕ ਹੀ ਦਿੱਤੀ ਜਾ ਰਹੀ ਹੈ ਜਿਸਦੀ ਕੀਮਤ 4.96 ਪੈਸੇ ਪ੍ਰਤੀ ਦਿਨ ਬਣਦੀ ਹੈ। ਇਹ ਆਪਣੇ ਆਪ ਵਿਚ ਸੰਵਿਧਾਨਕ ਵਿਤਕਰਾ ਵੀ ਹੈ। ਜਦੋਂ ਡਾਕਟਰ ਅੰਬੇਡਕਰ ਦਾ ਵਿਚਾਰ ਤਾਂ ਅਮੀਰੀ ਗ਼ਰੀਬੀ ਵਿਚ ਪਾੜਾ ਖ਼ਤਮ ਕਰਨ ਦਾ ਸੀ ਪਰ ਇਹ ਪਾੜਾ ਤਾਂ ਵੱਧ ਰਿਹਾ ਹੈ। ਜੈ ਗੋਪਾਲ ਧੀਮਾਨ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਉਰਿਟੀ ਫੂਡ ਐਕਟ ਤਹਿਤ ਲੋਕਾਂ ਨੂੰ ਪੂਰਾ ਭੋਜਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮੁੱਠੀ ਭਰ ਕਣਕ ਲੋਕਾਂ ਨੂੰ ਗ਼ਰੀਬੀ ਵਿਚੋਂ ਬਾਹਰ ਨਹੀਂ ਕੱਢੇਗੀ ਤੇ ਇਹ ਆਪਣੇ ਆਪ ਵਿਚ ਇਕ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਤਾਂ ਕਈ ਗੁਣਾਂ ਜ਼ਿਆਦਾ ਵਿਧਾਇਕਾਂ ਨੂੰ ਮੋਬਾਈਲ ਫ਼ੋਨ ਭੱਤਾ ਮਿਲਦਾ ਹੈ।
ਪਿਛਲੀ ਖ਼ਬਰ 5 ਸਾਲਾ ਬੱਚੇ ਨਾਲ ਬਦਫ਼ੈਲੀ ਕਰਕੇ ਕਤਲ ਕਰਨ ਵਾਲਾ ਪ੍ਰਵਾਸੀ ਅਦਾਲਤ ਵਲੋਂ ਦੋਸ਼ੀ ਕਰਾਰ ਅਗਲੀ ਖ਼ਬਰ ਬਾਰਾਪੁਰ ਦੀ ਛਿੰਝ ਸ਼ਕਤੀ ਯਾਦਵ ਕੋਟਲਾ ਨੇ ਜਿੱਤੀ ਝੰਡੀ ਦੀ ਕੁਸ਼ਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।