16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਾਰਾਪੁਰ ਦੀ ਛਿੰਝ ਸ਼ਕਤੀ ਯਾਦਵ ਕੋਟਲਾ ਨੇ ਜਿੱਤੀ ਝੰਡੀ ਦੀ ਕੁਸ਼ਤੀ

ਬੀਣੇਵਾਲ, 15 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਬਾਰਾਪੁਰ ‘ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ‘ਚ ਝੰਡੀ (ਪਟਕੇ) ਦੀ ਕੁਸ਼ਤੀ ਸ਼ਕਤੀ ਯਾਦਵ ਕੋਟਲਾ ਨੇ ਸਖ਼ਤ ਮੁਕਾਬਲੇ ‘ਚ ਮਨੀਸ਼ ਭਵਾਨੀ ਹਰਿਆਣਾ ਨੂੰ ਹਰਾ ਕੇ ਜਿੱਤੀ ਅਤੇ 71 ਹਜਾਰ ਰੁਪਏ ਦਾ ਇਨਾਮ ਜਿੱਤਿਆ।

ਝੰਡੀ ਦੀ ਕੁਸ਼ਤੀ ਦੇ ਜੇਤੂ ਸ਼ਕਤੀ ਯਾਦਵ ਕੋਟਲਾਂ ਨੂੰ ਨਕਦ ਇਨਾਮ ਦਿੰਦੇ ਹੋਏ ਪਿੰਡ ਦੇ ਮੁਹਤਬਰ ਆਗੂ। ਤਸਵੀਰ : ਬੈਜ ਚੌਧਰੀ 16-09-2026
ਬੀਣੇਵਾਲ, 15 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਬਾਰਾਪੁਰ ‘ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ‘ਚ ਝੰਡੀ (ਪਟਕੇ) ਦੀ ਕੁਸ਼ਤੀ ਸ਼ਕਤੀ ਯਾਦਵ ਕੋਟਲਾ ਨੇ ਸਖ਼ਤ ਮੁਕਾਬਲੇ ‘ਚ ਮਨੀਸ਼ ਭਵਾਨੀ ਹਰਿਆਣਾ ਨੂੰ ਹਰਾ ਕੇ ਜਿੱਤੀ ਅਤੇ 71 ਹਜਾਰ ਰੁਪਏ ਦਾ ਇਨਾਮ ਜਿੱਤਿਆ। ਛਿੰਝ ਮੇਲੇ ‘ਚ ਵੱਖ-ਵੱਖ ਸੂਬਿਆਂ ਤੋਂ ਕਰੀਬ 250 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ 130 ਕੁਸ਼ਤੀਆਂ ਕਰਵਾਈਆਂ ਗਈਆਂ। ਕੁਸ਼ਤੀਆਂ ਦੇਖਣ ਲਈ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਮੇਲੇ ਵਿਚ ਸ਼ਾਮਿਲ ਹੋਏ। ਇਸ ਮੌਕੇ ਬਲਦੇਵ ਸਿੰਘ ਤੇ ਸੁਰਿੰਦਰ ਪਾਲ ਸਾਬਕਾ ਸਰਪੰਚ ਨੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਪੇਂਡੂ ਖੇਤਰਾਂ ਵਿਚ ਕੁਸ਼ਤੀ ਅਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਇਸ ਮੌਕੇ ਬਲਦੇਵ ਸਿੰਘ ਸਾਬਕਾ ਸਰਪੰਚ, ਸੁਰਿੰਦਰ ਪਾਲ ਸਾਬਕਾ ਸਰਪੰਚ, ਪ੍ਰਕਾਸ਼ ਸਿੰਘ ਲੰਬੜਦਾਰ, ਜਸਪਾਲ ਸਿੰਘ, ਚਰਨਜੀਤ ਕਾਕਾ, ਬੱਬੂ ਫ਼ੌਜੀ, ਕੁਲਵੰਤ ਫ਼ੌਜੀ , ਸ਼੍ਰੀ ਰਾਮ, ਜੋਗਿੰਦਰ ਜਿੰਦੀ, ਸੋਮਾ ਸਿੰਘ, ਜਸਵੀਰ ਸ਼ੀਰਾ, ਅਜਮੇਰ ਸਿੰਘ, ਅਵਤਾਰ ਬੰਗਾ, ਸੁਖਵਿੰਦਰ ਸੁੱਖਾ, ਅਜੇ ਕੁਮਾਰ, ਪ੍ਰਦੀਪ ਕਾਲਾ, ਨਿਰਮਲ ਪੰਚ, ਸੁਭਾਸ਼ ਚੰਦਰ, ਅਮਰਜੀਤ ਅੰਬੀ, ਪ੍ਰੀਤਮ ਚੰਦ ਲੰਬੜਦਾਰ, ਚਰਨਜੀਤ ਚੰਨੀ, ਸੁੱਖਾ ਬਾਬਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੈਸ਼ਨਲ ਫੂਡ ਸਕਿਊਰਰਿਟੀ ਐਕਟ ਦੇ ਨਾਂਅ ’ਤੇ ਲੋਕਾਂ ਨੂੰ ਨਹੀਂ ਮਿਲ ਰਿਹਾ ਲੋੜੀਂਦਾ ਭੋਜਨ-ਧੀਮਾਨ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਬੀ. ਕਾਮ ਦੀ ਵਿਦਿਆਰਥਣ ਅਨਮੋਲਦੀਪ ਨੇ ਪੰਜਾਬ ਯੂਨੀਵਰਸਿਟੀ ’ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।