28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਆ ਨਗਰ ਕੀਰਤਨ

ਦਸੂਹਾ, 27 ਅਗਸਤ (ਭੁੱਲਰ)- ਧੰਨ-ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ ‘ਸਾਚਾ ਗੁਰੂ ਲਾਧੋ ਰੇ’ ਸੁਸਾਇਟੀ ਭੂਸ਼ਾ ਵੱਲੋਂ ਸਜਾਇਆ ਗਿਆ ਬਾਰ੍ਹਵਾਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਨਗਰ ਕੀਰਤਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕੇ ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦਸੂਹਾ, ਪੰਡੋਰੀ, ਅਰਾਈਆਂ, ਭੂਸ਼ਾਂ, ਚੱਕ ਬਾਮੂ, ਗਿਲਜੀਆਂ, ਮਿਆਣੀ, ਪੁਲ ਪੁਖਤਾ, ਰੜਾ ਮੋੜ, ਜਲਾਲ ਚੱਕ, ਬੇਗੋਵਾਲ, ਭੁਲੱਥ, ਨਡਾਲਾ ਤੇ ਹੋਰ ਦਰਜਨਾਂ ਪਿੰਡਾਂ ਰਾਹੀਂ ਹੁੰਦਾ ਹੋਇਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਮਾਪਤ ਹੋਇਆ।

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਸ਼ਾਮਿਲ ਸ਼ਖ਼ਸੀਅਤਾਂ। ਤਸਵੀਰ : ਭੁੱਲਰ 28-08-2026
ਦਸੂਹਾ, 27 ਅਗਸਤ (ਭੁੱਲਰ)- ਧੰਨ-ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ ‘ਸਾਚਾ ਗੁਰੂ ਲਾਧੋ ਰੇ’ ਸੁਸਾਇਟੀ ਭੂਸ਼ਾ ਵੱਲੋਂ ਸਜਾਇਆ ਗਿਆ ਬਾਰ੍ਹਵਾਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਨਗਰ ਕੀਰਤਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕੇ ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦਸੂਹਾ, ਪੰਡੋਰੀ, ਅਰਾਈਆਂ, ਭੂਸ਼ਾਂ, ਚੱਕ ਬਾਮੂ, ਗਿਲਜੀਆਂ, ਮਿਆਣੀ, ਪੁਲ ਪੁਖਤਾ, ਰੜਾ ਮੋੜ, ਜਲਾਲ ਚੱਕ, ਬੇਗੋਵਾਲ, ਭੁਲੱਥ, ਨਡਾਲਾ ਤੇ ਹੋਰ ਦਰਜਨਾਂ ਪਿੰਡਾਂ ਰਾਹੀਂ ਹੁੰਦਾ ਹੋਇਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਵੱਖ-ਵੱਖ ਪਿੰਡਾਂ ਵਿਚ ਜਿੱਥੇ ਸੰਗਤਾਂ ਦੇ ਸਵਾਗਤ ਲਈ ਸਵਾਗਤੀ ਗੇਟ ਬਣਾਏ ਗਏ ਉੱਥੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਪਿੰਡ ਚੱਕ ਬਾਮੂ ਵਿਖੇ ਬਾਬਾ ਲਖਵਿੰਦਰ ਸਿੰਘ ਚੱਕ ਬਾਮੂ ਤੇ ਪ੍ਰਿਤਪਾਲ ਸਿੰਘ ਚੱਕ ਬਾਮੂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ ਤੇ ਪ੍ਰਬੰਧਕਾਂ ਦਾ ਵੀ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੇ ਅੱਗੇ ਅੱਗੇ ਗਤਕਾ ਪਾਰਟੀਆਂ ਵੱਲੋਂ ਜੌਹਰ ਦਿਖਾਏ ਜਾ ਰਹੇ ਸਨ ਜਦ ਕਿ ਪਿੱਛੇ ਲੰਬੀ ਕਤਾਰ ਵਿਚ ਕਾਰਾਂ, ਜੀਪਾਂ ਤੇ ਹੋਰ ਸਾਧਨਾ ਰਾਹੀਂ ਸੰਗਤਾਂ ਦਾ ਕਾਫ਼ਲਾ ਵਾਹਿਗੁਰੂ ਦਾ ਸਿਮਰਨ ਕਰਦਾ ਜਾ ਰਿਹਾ ਸੀ। ਮੁੱਖ ਪ੍ਰਬੰਧਕ ਜਸਕਰਨ ਸਿੰਘ ਭੂਸ਼ਾ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਮੋਹਨ ਸਿੰਘ ਬੱਬੂ ਘੁੰਮਣ, ਸੰਤ ਤੇਜਾ ਸਿੰਘ ਖੁੱਡਾ, ਸੰਤ ਜਸਪਾਲ ਸਿੰਘ ਓਡਰਾ, ਸੰਤ ਸੁਖਜੀਤ ਸਿੰਘ ਖੁੱਡਾ, ਬਾਬਾ ਗੁਰਦੇਵ ਸਿੰਘ, ਮੈਨੇਜਰ ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ ਚੱਕ ਬਾਮੂ, ਕਲਿਆਣ ਸਿੰਘ, ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਹਰਪਾਲ ਸਿੰਘ ਬਿੱਟਾ, ਲੰਬੜਦਾਰ ਲਖਵਿੰਦਰ ਸਿੰਘ ਭੂਸ਼ਾ, ਪ੍ਰੈਸ ਸਕੱਤਰ ਤਜਿੰਦਰ ਸਿੰਘ ਮਰਵਾਹਾ, ਬੀਬੀ ਨਰਿੰਦਰ ਕੌਰ ਦਸੂਹਾ, ਸਾਬਕਾ ਸਰਪੰਚ ਬੀਬੀ ਲਾਜ ਕੌਰ, ਬਲਵਿੰਦਰ ਸਿੰਘ ਚਿੱਪੜਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਕੁਲਦੀਪ ਸਿੰਘ ਥਿੰਦਾ, ਤਰਸੇਮ ਸਿੰਘ ਥਿੰਦਾ, ਮਨਿੰਦਰ ਸਿੰਘ ਚਿੱਪੜਾ, ਹਰਦੀਪ ਸਿੰਘ ਚਿੱਪੜਾ, ਹਰਜੀਤ ਸਿੰਘ ਚਿੱਪੜਾ, ਮਨਵੀਰ ਸਿੰਘ, ਮੱਖਣ ਸਿੰਘ, ਲਖਵਿੰਦਰ ਸਿੰਘ, ਚੰਨਣ ਸਿੰਘ ਤੇ ਸਮੂਹ ਸੁਸਾਇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬੂਥਗੜ੍ਹ ’ਚ 38 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ 70 ਵੀਆਂ ਅੰਤਰ ਜ਼ੋਨ ਫੁੱਟਬਾਲ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਸ਼ਾਨੋ ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।