70 ਵੀਆਂ ਅੰਤਰ ਜ਼ੋਨ ਫੁੱਟਬਾਲ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਸ਼ਾਨੋ ਸ਼ੌਕਤ ਨਾਲ ਸਮਾਪਤ
ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਤੇ ਜ਼ੋਨਲ ਟੂਰਨਾਮੈਂਟ ਕਮੇਟੀ ਮਾਹਿਲਪੁਰ ਦੇ ਪ੍ਰਧਾਨ ਪਿ੍ਰੰ ਸਤਿੰਦਰਦੀਪ ਕੌਰ ਢਿੱਲੋਂ ਤੇ ਜ਼ੋਨ ਸਕੱਤਰ ਕੁਲਵਿੰਦਰ ਸਿੰਘ ਦੀ ਦੇਖ ਰੇਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ੋਨ ਫੁੱਟਬਾਲ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਅੰਡਰ-14,17,19 ’ਚ ਅੰਡਰ-14 ਲੜਕੇ ’ਚ ਮਾਹਿਲਪੁਰ ਜ਼ੋਨ ਪਹਿਲੇ, ਬੱਡੋਂ ਜ਼ੋਨ ਦੂਸਰੇ ਤੇ ਗੜ੍ਹਸ਼ੰਕਰ ਜ਼ੋਨ ਤੀਸਰੇ ਸਥਾਨ ’ਤੇ ਰਹੇ। ਅੰਡਰ -17 ’ਚ ਮਾਹਿਲਪੁਰ ਜ਼ੋਨ ਪਹਿਲੇ, ਸ਼ੇਰਗੜ੍ਹ ਜ਼ੋਨ ਦੂਸਰੇ ਤੇ ਬੱਡੋਂ ਨੇ ਤੀਸਰਾ ਸਥਾਨ ਹਾਸਲ ਕੀਤਾ।
ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਤੇ ਜ਼ੋਨਲ ਟੂਰਨਾਮੈਂਟ ਕਮੇਟੀ ਮਾਹਿਲਪੁਰ ਦੇ ਪ੍ਰਧਾਨ ਪਿ੍ਰੰ ਸਤਿੰਦਰਦੀਪ ਕੌਰ ਢਿੱਲੋਂ ਤੇ ਜ਼ੋਨ ਸਕੱਤਰ ਕੁਲਵਿੰਦਰ ਸਿੰਘ ਦੀ ਦੇਖ ਰੇਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ੋਨ ਫੁੱਟਬਾਲ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਅੰਡਰ-14,17,19 ’ਚ ਅੰਡਰ-14 ਲੜਕੇ ’ਚ ਮਾਹਿਲਪੁਰ ਜ਼ੋਨ ਪਹਿਲੇ, ਬੱਡੋਂ ਜ਼ੋਨ ਦੂਸਰੇ ਤੇ ਗੜ੍ਹਸ਼ੰਕਰ ਜ਼ੋਨ ਤੀਸਰੇ ਸਥਾਨ ’ਤੇ ਰਹੇ। ਅੰਡਰ -17 ’ਚ ਮਾਹਿਲਪੁਰ ਜ਼ੋਨ ਪਹਿਲੇ, ਸ਼ੇਰਗੜ੍ਹ ਜ਼ੋਨ ਦੂਸਰੇ ਤੇ ਬੱਡੋਂ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-19 ’ਚ ਪਾਲਦੀ ਜ਼ੋਨ ਪਹਿਲੇ, ਗੜ੍ਹਸ਼ੰਕਰ ਜ਼ੋਨ ਦੂਸਰੇ ਤੇ ਮਾਹਿਲਪੁਰ ਜ਼ੋਨ ਤੀਸਰੇ ਸਥਾਨ ’ਤੇ ਰਹੇ। ਇਸ ਤਰ੍ਹਾਂ ਲੜਕੀਆਂ ਅੰਡਰ-14 ਮਾਹਿਲਪੁਰ ਜ਼ੋਨ ਪਹਿਲੇ, ਸ਼ੇਰਗੜ੍ਹ ਜ਼ੋਨ ਦੂਸਰੇ ਸਥਾਨ ’ਤੇ ਰਹੇ। ਅੰਡਰ-17 ’ਚ ਹੁਸ਼ਿਆਰਪੁਰ ਜ਼ੋਨ ਪਹਿਲੇ, ਮਾਹਿਲਪੁਰ ਜ਼ੋਨ ਦੂਸਰੇ ਤੇ ਪਾਲਦੀ ਜ਼ੋਨ ਤੀਸਰੇ ਸਥਾਨ ’ਤੇ ਰਹੇ। ਅੰਡਰ-19 ’ਚ ਹੁਸ਼ਿਆਰਪੁਰ ਪਹਿਲੇ, ਸ਼ੇਰਗੜ੍ਹ ਜ਼ੋਨ ਦੂਸਰੇ ਤੇ ਮਾਹਿਲਪੁਰ ਜ਼ੋਨ ਤੀਸਰੇ ਸਥਾਨ ’ਤੇ ਰਹੇ। ਇਸ ਮੌਕੇ ਜ਼ੋਨ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜੇਤੂ ਟੀਮਾਂ ਨੂੰ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰ.ਪਰਮਜੀਤ ਸਿੰਘ ਖੈਰੜ ਅੱਛਰਵਾਲ, ਕੌਂਸਲਰ ਬਲਦੇਵ ਸਿੰਘ, ਮਾ.ਜਗਦੀਸ਼ ਸਿੰਘ ਡੀ.ਪੀ.ਆਈ ਸਟੇਟ ਐਵਾਰਡੀ, ਡੀ.ਪੀ.ਆਈ ਕਰਨ ਠਾਕੁਰ ਮਹਿਤਾ, ਰਾਜਵੀਰ ਸਿੰਘ ਕਾਲੇਵਾਲ ਭਗਤਾ, ਡੀ.ਪੀ.ਆਈ ਕਮਲਜੀਤ ਕੌਰ ਬੰਬੇਲੀ, ਰੇਖਾ ਪੱਟੀ, ਹਰਮੀਤ ਕੌਰ ਭਾਗੋਵਾਲ, ਸਰਬਜੀਤ ਕੌਰ ਰੇਲਵੇ ਮੰਡੀ, ਸਤਵੀਰ ਕੌਰ ਭਾਰਟਾ, ਸਮਾਈਲ ਲੱਧੇਵਾਲ ਸਕੂਲ, ਜਸਕਰਨ ਸਿੰਘ, ਕੁਲਦੀਪ ਸਿੰਘ ਨੰਗਲ ਚੋਰਾਂ, ਕੁਲਦੀਪ ਸਿੰਘ, ਟੂਟੋਮਜਾਰਾ, ਰਾਜਵੀਰ ਸਿੰਘ ਕਾਲੇਵਾਲ ਭਗਤਾ, ਲੈਕ. ਪਰਦੀਪ ਕੁਮਾਰ, ਅਮਰਜੀਤ ਯਾਦਵ, ਕੁਲਜੀਤ ਸਿੰਘ ਭਾਰਟਾ ਕੁੰਦਨ ਸਿੰਘ ਅਤੇ ਹੋਰ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ।