23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੈਂਬਰਿਜ ਓਵਰਸੀਜ਼ ਸਕੂਲ ਨੇ 11ਵੀਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ ਵਿਚ ਮਾਰੀ ਬਾਜ਼ੀ, ਓਵਰਆਲ ਪਹਿਲਾ ਸਥਾਨ ਹਾਸਲ

ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 11ਵੀਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ 2026 ਵਿਚ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਲੇ ਓ ਬੱਲੇ ਫਾਰਮ ਬਟਾਲਾ ਵਿਖੇ ਹੋਏ ਇਸ ਮੁਕਾਬਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਲਗਭਗ 650 ਖਿਡਾਰੀਆਂ ਨੇ ਭਾਗ ਲਿਆ।

ਅਜੀਤ ਡੈਸਕ 23-08-2026
ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 11ਵੀਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ 2026 ਵਿਚ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਲੇ ਓ ਬੱਲੇ ਫਾਰਮ ਬਟਾਲਾ ਵਿਖੇ ਹੋਏ ਇਸ ਮੁਕਾਬਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਲਗਭਗ 650 ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਨੀਤੂ ਜੌਹਰੀ ਨੇ ਦੱਸਿਆ ਕਿ ਕੋਚ ਤਰੁਨ ਦੀ ਅਗਵਾਈ ਹੇਠ ਕੈਂਬਰਿਜ ਓਵਰਸੀਜ਼ ਸਕੂਲ ਦੇ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੇ ਆਪਣੀਆਂ ਸ਼੍ਰੇਣੀਆਂ ਵਿਚ ਸੋਨੇ ਦੇ ਤਗਮੇ ਜਿੱਤ ਕੇ 1 00 ਫ਼ੀਸਦੀ ਗੋਲਡ ਮੈਡਲ ਪ੍ਰਾਪਤੀ ਦਾ ਮਾਣ ਹਾਸਲ ਕੀਤਾ। ਅੰਡਰ-10 ਵਿਚ ਰਾਜਵੀਰ ਮਿਨਹਾਸ ਨੇ ਸੋਨੇ ਦਾ ਤਮਗ਼ਾ ਜਿੱਤਿਆ। ਅੰਡਰ-12 ਵਿਚ ਮਨਸੀਰਤ ਕੌਰ, ਦਿਵਿਆਂਸ਼ ਠਾਕੁਰ, ਹਿਮਾਂਸ਼ੂ, ਜੀਆਨ ਬਹਿਲ, ਅਰਮਾਨ ਸਿੰਘ ਅਤੇ ਰੁਦਰ ਪ੍ਰਤਾਪ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕੀਤੇ। ਅੰਡਰ-15 ਵਿਚ ਆਰਯਨ ਮਹਿਰਾ, ਸੁਜਲ ਮਹਿਰਾ, ਪਰਵ ਸ਼ਰਮਾ, ਅਨਵੀ ਸ਼ਰਮਾ, ਅਰਾਧਿਆ, ਸਮਰ ਮਿਨਹਾਸ, ਸਿਮਰਜੀਤ ਸਿੰਘ ਪੇਲੀਆ, ਸ਼ਿਵਾਂਸ਼ ਕਟੋਚ, ਨੈਤਿਕ ਮਹਿਰਾ ਤੇ ਅਨਿਕਾ ਸ਼ਰਮਾ ਨੇ ਸੋਨੇ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਉਪਲਬਧੀ ’ਤੇ ਐਮ. ਡੀ. ਸਚਿਨ ਸਮਿਆਲ, ਚੇਅਰਪਰਸਨ ਸ਼ਿਖਾ ਠਾਕੁਰ ਅਤੇ ਪ੍ਰਿੰਸੀਪਲ ਨੀਤੂ ਜੋਹਰੀ ਨੇ ਸਾਰੇ ਖਿਡਾਰੀਆਂ ਅਤੇ ਕੋਚ ਤਰੁਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਕਾਂਗਰਸੀ ਆਗੂ ਤਿਰਲੋਕ ਸਾਹੀ ਨੇ ਪ੍ਰਵੀਨ ਦੇਵਾ ਜੀ ਦੇ ਮੰਦਰ ਵਿਖੇ ਹਾਜ਼ਰੀ ਲਗਵਾਈ ਅਗਲੀ ਖ਼ਬਰ ਨਗਰ ਕੌਂਸਲ ਨੇ ਬੀਰਮਪੁਰ ਰੋਡ ’ਤੇ ਅਣ-ਅਧਿਕਾਰਤ ਕਾਲੋਨੀ ਦਾ ਲਗਾਇਆ ਬੋਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।