ਨਗਰ ਕੌਂਸਲ ਨੇ ਬੀਰਮਪੁਰ ਰੋਡ ’ਤੇ ਅਣ-ਅਧਿਕਾਰਤ ਕਾਲੋਨੀ ਦਾ ਲਗਾਇਆ ਬੋਰਡ
ਗੜ੍ਹਸ਼ੰਕਰ, 22 ਅਗਸਤ (ਧਾਲੀਵਾਲ)- ਨਗਰ ਕੌਂਸਲ ਗੜ੍ਹਸ਼ੰਕਰ ਵਿਚ ਸ਼ਹਿਰ ਵਿਚ ਬੀਰਮਪੁਰ ਰੋਡ ’ਤੇ ਸਥਿਤ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਸਾਹਮਣੇ ਬਣ ਰਹੀ ਇਕ ਕਲੋਨੀ ਵਿਚ ਅਣ-ਅਧਿਕਾਰਤ ਕਲੋਨੀ ਦਾ ਬੋਰਡ (ਨੋਟਿਸ) ਲਗਾ ਦਿੱਤਾ ਗਿਆ ਹੈ। ਬਾ: ਹੁਕਮ ਕਾਰਜ ਸਾਧਕ ਅਫਸਰ, ਨਗਰ ਕੌਂਸਲ ਗੜ੍ਹਸ਼ੰਕਰ ਦੇ ਨਾਂਅ ਹੇਠ ਲਗਾਏ ਇਸ ਬੋਰਡ (ਨੋਟਿਸ) ਵਿਚ ਲਿਖਿਆ ਗਿਆ ਹੈ ਕਿ ‘ਇਹ ਇਕ ਅਣ-ਅਧਿਕਾਰਤ ਕਲੋਨੀ ਹੈ।
ਗੜ੍ਹਸ਼ੰਕਰ ਵਿਖੇ ਸੇਂਟ ਸੋਲਜਰ ਸਕੂਲ ਅੱਗੇ ਬਣਨ ਵਾਲੀ ਕਾਲੋਨੀ ’ਚ ਨਗਰ ਕੌਂਸਲ ਵਲੋਂ ਲਗਾਇਆ ਬੋਰਡ। ਤਸਵੀਰ : ਧਾਲੀਵਾਲ
23-08-2026