20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੋਹਲ਼ੇਧਾਰ ਬਾਰਿਸ਼ ਨਾਲ ਗਰਮੀ ਤੋਂ ਰਾਹਤ , ਦੁਕਾਨਾਂ ’ ਚ ਦਾਖਲ ਹੋਇਆ ਪਾਣੀ ਬੀਤ ਇਲਾਕੇ ’ਚ ਲਗਾਤਾਰ ਵੱਧ ਰਿਹਾ ਅਪਰਾਧ, ਪੁਲਿਸ ਨੇ ਬਹੁਤੇ ਕੇਸ ਪਾਏ ਠੰਢੇ ਬਸਤੇ ’ਚ

ਬੀਣੇਵਾਲ, 19 ਅਗਸਤ (ਬੈਜ ਚੌਧਰੀ)-ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ‘ਚ ਪੈਂਦੇ ਬੀਤ ਇਲਾਕੇ ਵਿਚ ਪਿਛਲੇ ਕੁੱਝ ਸਾਲਾਂ ਤੋਂ ਜੁਰਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਤੰਤਰ ਬਹੁਗਿਣਤੀ ਕੇਸਾਂ ਨੂੰ ਸੁਲਝਾਉਣ ਵਿਚ ਨਾਕਾਮ ਰਿਹਾ ਹੈ।

ਅਜੀਤ ਡੈਸਕ 20-08-2026
ਬੀਣੇਵਾਲ, 19 ਅਗਸਤ (ਬੈਜ ਚੌਧਰੀ)-ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ‘ਚ ਪੈਂਦੇ ਬੀਤ ਇਲਾਕੇ ਵਿਚ ਪਿਛਲੇ ਕੁੱਝ ਸਾਲਾਂ ਤੋਂ ਜੁਰਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਤੰਤਰ ਬਹੁਗਿਣਤੀ ਕੇਸਾਂ ਨੂੰ ਸੁਲਝਾਉਣ ਵਿਚ ਨਾਕਾਮ ਰਿਹਾ ਹੈ। ਲਿਹਾਜ਼ਾ ਬਹੁਤ ਸਾਰੇ ਕੇਸ ਪੁਲਿਸ ਨੇ ਠੰਢੇ ਬਸਤੇ ਵਿਚ ਪਾ ਕੇ ਤਫ਼ਤੀਸ਼ ਲਗਪਗ ਬੰਦ ਕਰ ਦਿੱਤੀ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਹਾਲਾਤ ਇਹ ਹਨ ਕਿ ਕ੍ਰਾਈਮ ਕਿਤੇ ਵੀ ਹੋਵੇ, ਸਮਾਜ ਵਿਰੋਧੀ ਅਨਸਰ ਜਾਂ ਤਾਂ ਕ੍ਰਾਈਮ ਕਰਨ ਲਈ ਜਾਂ ਫਿਰ ਕ੍ਰਾਈਮ ਕਰਕੇ ਆਸਾਨੀ ਨਾਲ ਬਚ ਨਿਕਲਣ ਲਈ ਬੀਤ ਇਲਾਕੇ ਦਾ ਰੁਖ ਹੀ ਕਰਦੇ ਹਨ। ਪੰਜਾਬ ਦੇ ਸਭ ਤੋਂ ਵੱਧ ਸ਼ਾਂਤ ਸਮਝੇ ਜਾਣ ਵਾਲੇ ਇਸ ਇਲਾਕੇ ਵਿਚ ਪਿਛਲੇ ਇੱਕ ਸਾਲ ਵਿਚ ਤਿੰਨ ਕਤਲ ਹੋ ਚੁੱਕੇ ਹਨ। ਗੱਲ ਕਰਦੇ ਹਾਂ ਪਹਿਲੀ ਘਟਨਾ ਦੀ ਜੋ 7 ਤੇ 8 ਸਤੰਬਰ 2015 ਦੀ ਦਰਮਿਆਨੀ ਰਾਤ ਦੀ ਹੈ। ਇਸ ਰਾਤ ਨੂੰ ਮੇਨ ਰੋਡ ’ਤੇ ਕੋਟ ਦੇ ਘਾਟੇ ਵਿਚ ਇਕ ਲੜਕੀ ਦੀ ਅੱਧ ਸੜੀ ਲਾਸ਼ ਮਿਲੀ ਸੀ, ਜਿਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਲਾਸ਼ ਦੇ ਨੇੜੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਦੇਖ ਕੇ ਲੱਗਦਾ ਸੀ ਕਿ ਹੱਤਿਆ ਤੋਂ ਬਾਅਦ ਲੜਕੀ ਨੂੰ ਇੱਥੇ ਲਿਆ ਕੇ ਅੱਗ ਲਾਈ ਹੋਵੇ ਪਰ ਉਸ ਬਦਕਿਸਮਤ ਲੜਕੀ ਦੇ ਕਾਤਲ ਫੜਨੇ ਤਾਂ ਦੂਰ ਦੀ ਗਲ, ਅੱਜ ਤੱਕ ਸ਼ਨਾਖ਼ਤ ਹੀ ਨਹੀਂ ਹੋ ਸਕੀ। ਇਸ ਤੋਂ ਚਾਰ ਸਾਲ ਬਾਅਦ 5 ਤੇ 6 ਨਵੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਹੋਰ ਲੜਕੀ ਦੀ ਲਾਸ਼ ਬਾਰਾਪੁਰ ਰੋਡ ’ਤੇ ਪਿੰਡ ਕੋਟ ਨੇੜੇ ਅਧ ਜਲੀ ਹਾਲਤ ਵਿਚ ਝਾੜੀਆਂ ਵਿਚ ਪਈ ਮਿਲੀ ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਦੋਵੇਂ ਲਾਸ਼ਾਂ ਸੜਕਾਂ ਦੇ ਕਿਨਾਰੇ ਤੇਲ ਪਾ ਕੇ ਸਾੜੀਆਂ ਗਈਆਂ ਲੱਗਦੀਆਂ ਸਨ ਜਿਨ੍ਹਾਂ ਦੀ ਅੱਜ ਤੱਕ ਸ਼ਨਾਖ਼ਤ ਤੱਕ ਨਹੀਂ ਹੋ ਸਕੀ ਤੇ ਦੋਵੇਂ ਕਤਲ ਬੁਝਾਰਤ ਬਣੇ ਹੋਏ ਹਨ। ਪੁਲਿਸ ਨੇ ਦੋਵੇਂ ਕੇਸ ਠੰਢੇ ਬਸਤੇ ਵਿਚ ਪਾ ਕੇ ਜਾਂਚ ਬੰਦ ਕਰ ਦਿੱਤੀ ਦੱਸੀ ਜਾਂਦੀ ਹੈ। ਇਸ ਤੋਂ ਬਾਅਦ 12 ਜਨਵਰੀ, 2020 ਨੂੰ ਕੋਟ ਦੇ ਘਾਟੇ ਵਿਚ ਦੋ ਬਾਈਕਾਂ ‘ਤੇ ਸਵਾਰ 4 ਲੁਟੇਰਿਆਂ ਨੇ ਪਿੰਡ ਭਵਾਨੀਪੁਰ ਦੇ ਜੋਗਿੰਦਰ ਪਾਲ ਤੋਂ ਦਾਤਰ ਦੀ ਨੋਕ ’ਤੇ ਦੋ ਮੋਬਾਈਲ ਤੇ ਦੋ ਹਜ਼ਾਰ ਰੁਪਏ ਖੋਹ ਲਏ। ਇਕ ਹੋਰ ਮਾਮਲਾ ਮਈ 2020 ਦਾ ਹੈ। ਜਦ ਮੈਡਮ ਨਿਮਿਸ਼ਾ ਮਹਿਤਾ ਦੇ ਨਿੱਜੀ ਸਹਾਇਕ ਬਿੰਦੂ ਭੂੰਬਲਾ ਦਾ ਰਾਤ 8 ਵਜੇ ਇਸੇ ਕੋਟ ਦੇ ਘਾਟੇ ਵਿਚ ਲੁਟੇਰਿਆਂ ਨੇ ਕੁੱਟਮਾਰ ਕਰਕੇ ਮੋਟਰਸਾਈਕਲ ਖੋਹ ਲਿਆ। ਦੋਵੇਂ ਕੇਸਾਂ ਵਿਚ ਦੋਸ਼ੀ ਅਜੇ ਤਕ ਪੁਲਿਸ ਦੇ ਅੜਿੱਕੇ ਨਹੀਂ ਆਏ। ਬੀਤੀ 4 ਜੂਨ ਨੂੰ ਜਦ ਪੰਜਾਬ ਦੇ ਮੁੱਖ ਮੰਤਰੀ ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੇ ਗੱਜ ਹੋਟਲ ਵਿਚ ਰਾਤ ਰੁਕੇ ਸਨ ਤਾਂ ਉਸ ਤੋਂ 2 ਕਿੱਲੋਮੀਟਰ ਦੀ ਦੂਰੀ ਤੇ ਖੁਰਾਲਗੜ੍ਹ ਸਾਹਿਬ ਦੇ ਜੰਗਲ ਵਿਚ ਸੜਕ ਕਿਨਾਰੇ, ਉਸੇ ਸ਼ਾਮ ਨੂੰ ਨਵਾਂਸ਼ਹਿਰ ਵਿਚ ਇੱਕ 14 ਸਾਲਾ ਲੜਕੀ ਰਾਧਿਕਾ ਦਾ ਕਤਲ ਕਰਕੇ ਦੋਸ਼ੀ ਨੇ ਲਾਸ਼ ਨੂੰ ਅਟੈਚੀ ਕੇਸ ਵਿਚ ਪਾ ਕੇ ਮੋਟਰ ਸਾਈਕਲ ’ਤੇ ਕਰੀਬ 40 ਕਿੱਲੋਮੀਟਰ ਦੂਰ ਲਿਆ ਕੇ ਖੁਰਾਲਗੜ੍ਹ ਦੇ ਜੰਗਲ ਵਿਚ ਬੇਖ਼ੌਫ ਹੋ ਕੇ ਤੇਲ ਪਾ ਕੇ ਸਾੜ ਦਿੱਤਾ ਸੀ ਜਿਸ ਨੂੰ ਬਾਅਦ ਵਿਚ ਨਵਾਂਸ਼ਹਿਰ ਪੁਲਿਸ ਨੇ ਕਾਬੂ ਕੀਤਾ। ਇਸ ਤੋਂ ਇਲਾਵਾ 22 ਜੂਨ ਨੂੰ ਬੇਖ਼ੌਫ ਲੁਟੇਰਿਆਂ ਨੇ ਮਲਕੋਵਾਲ ਵਿਚ ਦਿਨ ਦਿਹਾੜੇ ਘਰ ਵਿਚ ਦਾਖਲ ਹੋ ਕੇ 6 ਲੱਖ ਦੀ ਨਕਦੀ ਤੇ ਗਹਿਣੇ ਲੁੱਟ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। 16 ਜੁਲਾਈ ਨੂੰ ਪਿੰਡ ਭਵਾਨੀਪੁਰ ਦੇ ਨੌਜਵਾਨ ਮਨਜੀਤ ਸਿੰਘ ਗਨੀ ਦਾ ਕਤਲ ਤੇ ਮੈਹਿੰਦਵਾਣੀ ਵਿਚ ਪ੍ਰਵਾਸੀ ਮਹਿਲਾ ਦਾ ਕਤਲ, 28 ਜੁਲਾਈ ਨੂੰ ਕਾਣੇਵਾਲ ਵਿਚ ਘਰ ਵਿਚ ਖੜ੍ਹੀ ਗੱਡੀ ਮਹਿੰਦਰਾ ਮੈਕਸੀ ਟਰੱਕ ਚੋਰੀ ਆਦਿ ਘਟਨਾਵਾਂ ਸਮਾਜ ਵਿਰੋਧੀ ਅਨਸਰਾਂ ਦੇ ਬੁਲੰਦ ਹੌਸਲਿਆਂ ਦੀ ਮਿਸਾਲ ਹਨ।
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਵਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ’ ਚ ਵਿਦਿਆਰਥੀ ਕੌਂਸਲ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।