15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹਾਜੀਪੁਰ ਤੋਂ ਪਿੰਡ ਅਜਮੇਰਾ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ’ਚ ਵਰਤੀ ਜਾ ਰਹੀ ਘਟੀਆ ਸਮਗਰੀ - ਅਮਰਜੀਤ ਸਿੰਘ ਢਾਡੇਕਟਵਾਲ

ਮੁਕੇਰੀਆਂ, ਹਾਜੀਪੁਰ, 14 ਅਗਸਤ (ਪ. ਪ.

ਅਜੀਤ ਡੈਸਕ 15-08-2026
ਮੁਕੇਰੀਆਂ, ਹਾਜੀਪੁਰ, 14 ਅਗਸਤ (ਪ.ਪ. ਰਾਹੀਂ)-ਕਸਬਾ ਹਾਜੀਪੁਰ ਤੋਂ ਪਿੰਡ ਅਜਮੇਰਾ ਨੂੰ ਜਾਣ ਵਾਲੀ ਸੜਕ ਦਾ ਸਬੰਧਿਤ ਵਿਭਾਗ ਵਲੋਂ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ ਪਰ ਇਸ ਦੇ ਨਿਰਮਾਣ ਕਾਰਜ ਵਿਚ ਵਰਤੀ ਜਾ ਰਹੀ ਸਮੱਗਰੀ ਬਹੁਤ ਹੀ ਘਟੀਆ ਮਿਆਰ ਦੀ ਹੈ ਜਿਸ ਕਰਕੇ ਲੋਕਾਂ ਦਾ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ ਅਤੇ ਪਿੰਡ ਅਜਮੇਰ ਵਾਸੀਆਂ ਨੇ ਦੱਸਿਆ ਕਿ ਇਹ ਸੜਕ 2019 ਵਿੱਚ ਬਣੀ ਸੀ ਜੋ ਬੁਰੀ ਤਰ੍ਹਾਂ ਨਾਲ ਟੁੱਟ ਭੱਜ ਚੁੱਕੀ ਸੀ ਅਤੇ ਹੁਣ ਦੁਬਾਰਾ ਸੰਬੰਧਿਤ ਵਿਭਾਗ ਵੱਲੋਂ ਇਸ ਸੜਕ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਕਾਰਜ ਵਿੱਚ ਪਿੱਲੀ ਇੱਟ ਵਰਤਣ ਦੇ ਨਾਲ ਨਾਲ ਹੋਰ ਵੀ ਬਹੁਤ ਹੀ ਘਟੀਆ ਸਮਗਰੀ ਦਾ ਸਮਾਨ ਵਰਤਿਆ ਜਾ ਰਿਹਾ ਜਿਸ ਕਰਕੇ ਸੜਕ ਥੋੜੇ ਸਮੇਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਜਾਵੇਗੀ ਅਤੇ ਇਹ ਫਿਰ ਲੋਕਾਂ ਲਈ ਜੀ ਦਾ ਜੰਜਾਲ ਬਣੇਗੀ। ਉਨ੍ਹਾਂ ਕਿਹਾ ਜਿਸ ਸਮੇਂ ਮੌਜੂਦਾ ਹਲਕਾ ਇੰਚਾਰਜ ‘ਆਪ’ ਕਾਂਗਰਸ ਪਾਰਟੀ ਵਿੱਚ ਸਨ ਤਾਂ ਉਹ ਵੱਡੇ-ਵੱਡੇ ਦਾਅਵੇ ਕਰਦੇ ਸਨ ਕਿ ਨਿਰਮਾਣ ਕਾਰਜਾਂ ਵਿਚ ਵਰਤੀ ਜਾਣ ਵਾਲੀ ਘਟੀਆ ਸਮਗਰੀ ਦੀ ਉਹ ਵਿਜੀਲੈਂਸ ਤੋਂ ਜਾਂਚ ਕਰਵਾਉਣਗੇ ਪਰ ਅੱਜ ਉਹ ਖੁਦ ਆਮ ਆਦਮੀ ਪਾਰਟੀ ਦੇ ਹਲਕੇ ਤੋਂ ਇੰਚਾਰਜ ਹਨ ਅਤੇ ਕਿਉਂ ਨਹੀਂ ਆਪਣੇ ਅਫਸਰਾਂ ਨੂੰ ਇਸ ਮਾੜੀ ਵਰਤੀ ਜਾ ਰਹੀ ਸਮੱਗਰੀ ਸਬੰਧੀ ਪੁੱਛ ਪੜਤਾਲ ਕਰਦੇ। ਉਨ੍ਹਾਂ ਕਿਹਾ ਪਿੰਡ ਅਜਮੇਰਾ ਵਾਸੀਆਂ ਦਾ ਸੰਬੰਧਿਤ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਕਸਬਾ ਹਾਰੀਪੁਰ ਤੋਂ ਪਿੰਡ ਅਜਮੇਰਾ ਨੂੰ ਜਾਣ ਵਾਲੀ ਬਣ ਰਹੀ ਸੜਕ ਵਿਚ ਵਰਤੀ ਜਾ ਰਹੀ ਸਮੱਗਰੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਸੰਬੰਧਿਤ ਠੇਕੇਦਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕ ਵਧੀਆ ਢੰਗ ਨਾਲ ਬਣ ਸਕੇ।
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਆਜ਼ਾਦੀ ਦਾ ਦਿਹਾੜਾ ਬੜੀ ਹੀ ਧੂਮ-ਧਾਮ ਅਤੇ ਖ਼ੁਸ਼ੀ ਨਾਲ ਮਨਾਇਆ ਅਗਲੀ ਖ਼ਬਰ ਬਾਬਾ ਹਰੀ ਸਿੰਘ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ’ਚ ਐੱਮ.ਬੀ.ਏ. ਦੇ ਨਵੇਂ ਬੈਚ ਦਾ ਸ਼ੁੱਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।