10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਿਰਤੀ ਕਿਸਾਨ ਯੂਨੀਅਨ ਬਲਾਕ ਭੂੰਗਾ ਦੀ ਸਰਬਸੰਮਤੀ ਨਾਲ ਚੋਣ ਹੋਈ

ਹਰਿਆਣਾ, 9 ਅਗਸਤ (ਹਰਮੇਲ ਸਿੰਘ ਖੱਖ)- ਕਿਰਤੀ ਕਿਸਾਨ ਯੂਨੀਅਨ ਬਲਾਕ ਭੂੰਗਾ ਦਾ ਡੈਲੀਗੇਟ ਇਜਲਾਸ ਭੂੰਗਾ ਵਿਖੇ ਚੁਣੀਆਂ ਗਈਆਂ ਕਮੇਟੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ ਜਿਸ ਵਿਚ ਜਥੇਬੰਦੀ ਦਾ ਐਲਾਨਨਾਮਾ ਵਿਧਾਨ ਪੜ੍ਹਨ ਮਗਰੋਂ ਬਲਾਕ ਭੂੰਗਾ ਅੰਦਰ ਪਿਛਲੇ ਸਮਿਆਂ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਹਰਮੇਸ਼ ਢੇਸੀ ਅਤੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪੁਰਜ਼ੋਰ ਨਿਖੇਧੀ ਕੀਤੀ ਕਿ ਇਸ ਨਾਲ ਭਾਰਤ ਦੀ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਏਗਾ।

ਅਜੀਤ ਡੈਸਕ 10-08-2026
ਹਰਿਆਣਾ, 9 ਅਗਸਤ (ਹਰਮੇਲ ਸਿੰਘ ਖੱਖ)- ਕਿਰਤੀ ਕਿਸਾਨ ਯੂਨੀਅਨ ਬਲਾਕ ਭੂੰਗਾ ਦਾ ਡੈਲੀਗੇਟ ਇਜਲਾਸ ਭੂੰਗਾ ਵਿਖੇ ਚੁਣੀਆਂ ਗਈਆਂ ਕਮੇਟੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ ਜਿਸ ਵਿਚ ਜਥੇਬੰਦੀ ਦਾ ਐਲਾਨਨਾਮਾ ਵਿਧਾਨ ਪੜ੍ਹਨ ਮਗਰੋਂ ਬਲਾਕ ਭੂੰਗਾ ਅੰਦਰ ਪਿਛਲੇ ਸਮਿਆਂ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਹਰਮੇਸ਼ ਢੇਸੀ ਅਤੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪੁਰਜ਼ੋਰ ਨਿਖੇਧੀ ਕੀਤੀ ਕਿ ਇਸ ਨਾਲ ਭਾਰਤ ਦੀ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਏਗਾ। ਉਨ੍ਹਾਂ ਸਮੂਹ ਕਿਸਾਨਾਂ ਨੂੰ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਏ ਜਾ ਰਹੇ ਲਗਾਤਾਰ ਧਰਨੇ ਵਿਚ ਸ਼ਾਮਲ ਹੋਣ ਤੇ ਆਉਣ ਵਾਲੇ ਸਮੇਂ ਵਿਚ ਕਿਸਾਨ ਘੋਲਾਂ ਦੀ ਤਿਆਰੀ ਲਈ ਪਿੰਡਾਂ ਵਿਚ ਮਜ਼ਬੂਤ ਜਥੇਬੰਦੀ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਹੀ ਬਲਾਕ ਭੂੰਗਾ ਦੀ ਸਰਬਸੰਮਤੀ ਨਾਲ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਗੁਰਮੀਤ ਸਿੰਘ ਰੋਡਾ ਨੂੰ ਪ੍ਰਧਾਨ, ਸੰਦੀਪ ਸਿੰਘ ਮਾਨਾ ਪਿੰਡ ਅੱਬੋਵਾਲ ਨੂੰ ਸਕੱਤਰ, ਮਿਹਰ ਸਿੰਘ ਨੂੰ ਮੀਤ ਪ੍ਰਧਾਨ, ਮੇਜਰ ਸਿੰਘ ਨੂੰ ਖ਼ਜ਼ਾਨਚੀ, ਸਤੀਸ਼ ਕੁਮਾਰ ਪ੍ਰੈੱਸ ਸਕੱਤਰ, ਅਮਰੀਕ ਸਿੰਘ, ਰਸ਼ਪਾਲ ਸਿੰਘ, ਕੁਲਜੀਤ ਸਿੰਘ, ਕੁਲਮੀਤ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਅੰਤ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਭੂੰਗਾ ਨੇ ਆਏ ਹੋਏ ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਆਗੂ ਅਮਨਦੀਪ, ਸੁਰਜੀਤ ਸਿੰਘ, ਪ੍ਰਵੀਨ ਕੁਮਾਰ, ਸੋਢੀ ਸਿੰਘ, ਸਰਵਨ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ, ਰਾਮ ਜੀ ਲਾਲ, ਸੋਨੂੰ, ਸੋਹਣ ਸਿੰਘ, ਪਰਸ਼ੋਤਮ ਸ਼ਾਮਾ, ਸੁਰਜੀਤ ਸਿੰਘ, ਅਵਤਾਰ ਸਿੰਘ, ਮੋਨੂੰ, ਰਿੱਕੀ, ਦੀਪਾ, ਕਮਲਜੀਤ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਵੀ. ਸੀਨੀਅਰ ਸਕੈਂਡਰੀ ਸਕੂਲ ਦਸੂਹਾ ਨੂੰ 10 ਹਜ਼ਾਰ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਟਾਂਡਾ ’ਚ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ, ਦੇਸ਼ ਭਗਤੀ ਦੇ ਜਜ਼ਬੇ ਨਾਲ ਗੂੰਜਿਆ ਸ਼ਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।