10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੀਤ ਇਲਾਕੇ ’ਚ ਧੜੱਲੇ ਨਾਲ ਚੱਲ ਰਿਹਾ ਚੂਰਾ ਪੋਸਤ (ਭੁੱਕੀ) ਤਸਕਰੀ ਦਾ ਧੰਦਾ

ਬੀਣੇਵਾਲ, 9 ਅਗਸਤ (ਬੈਜ ਚੌਧਰੀ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਵਿਚੋਂ ਬਾਹਰ ਕੱਢਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਹੈ। ਦੂਸਰੇ ਪਾਸੇ ਇਸ ਮੁਹਿੰਮ ਦੇ ਬਿਲਕੁਲ ਉਲਟ ਬੇਖ਼ੌਫ ਨਸ਼ਾ ਤਸਕਰਾਂ ਵਲੋਂ ਬੀਤ ਇਲਾਕੇ ਵਿਚ ਚੂਰਾ ਪੋਸਤ(ਭੁੱਕੀ) ਦੀ ਤਸਕਰੀ ਦਾ ਨੈੱਟਵਰਕ ਵੱਡੇ ਪੱਧਰ ’ਤੇ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ।

ਅਜੀਤ ਡੈਸਕ 10-08-2026
ਬੀਣੇਵਾਲ, 9 ਅਗਸਤ (ਬੈਜ ਚੌਧਰੀ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਵਿਚੋਂ ਬਾਹਰ ਕੱਢਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਹੈ। ਦੂਸਰੇ ਪਾਸੇ ਇਸ ਮੁਹਿੰਮ ਦੇ ਬਿਲਕੁਲ ਉਲਟ ਬੇਖ਼ੌਫ ਨਸ਼ਾ ਤਸਕਰਾਂ ਵਲੋਂ ਬੀਤ ਇਲਾਕੇ ਵਿਚ ਚੂਰਾ ਪੋਸਤ(ਭੁੱਕੀ) ਦੀ ਤਸਕਰੀ ਦਾ ਨੈੱਟਵਰਕ ਵੱਡੇ ਪੱਧਰ ’ਤੇ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ। ਇਹ ਗੋਰਖ ਧੰਦਾ ਲੰਬੇ ਸਮੇਂ ਤੋਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਲਾਗਲੇ ਇਲਾਕਿਆਂ ਵਿਚ ਵੀ ਚਲਾਇਆ ਜਾ ਰਿਹਾ ਦੱਸਿਆ ਜਾਂਦਾ ਹੈ। ਗੜ੍ਹਸ਼ੰਕਰ ਦੇ ਦੋ ਨਸ਼ਾ ਤਸਕਰਾਂ ਜੋਗਾ ਸਿੰਘ ਦੇਨੋਵਾਲ ਖ਼ੁਰਦ ਤੇ ਹਰਪ੍ਰੀਤ ਸਿੰਘ ਪੰਡੋਰੀ ਨੂੰ ਊਨਾ ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਹੀ 4 ਕੁਇੰਟਲ 52 ਕਿਲੋਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਬੀਤ ਇਲਾਕੇ ਨੂੰ ਆ ਰਹੀ ਭੁੱਕੀ ਦੀ ਵੱਡੀ ਖੇਪ 13 ਜੁਲਾਈ ਨੂੰ ਹਰਿਆਣਾ ਦੇ ਪਾਨੀਪਤ ਦੀ ਚੈੱਕ ਪੋਸਟ ਸਮਾਲਖਾ ਵਿਚ ਕਰੀਬ 10 ਕੁਇੰਟਲ 28 ਕਿਲੋਗ੍ਰਾਮ ਭੁੱਕੀ ਫੜੀ ਗਈ ਸੀ ਜਿਸ ਕੇਸ ਵਿਚ ਬੀਤ ਇਲਾਕੇ ਦੇ ਪਿੰਡ ਮਲਕੋਵਾਲ ਦਾ ਡਰਾਈਵਰ ਨਿਤਿਸ਼ ਕੌਸ਼ਲ ਫੜਿਆ ਗਿਆ ਸੀ ਜੋ ਕਿ ਇਸ ਸਮੇਂ ਜੇਲ੍ਹ ਵਿਚ ਹੈ । ਪੁਲਿਸ ਮੁਤਾਬਿਕ ਇਹ ਭੁੱਕੀ ਵੀ ਬੀਤ ਇਲਾਕੇ ਵਿਚ ਆਉਣੀ ਸੀ। ਇਕੱਤਰ ਜਾਣਕਾਰੀ ਮੁਤਾਬਿਕ ਪੰਜਾਬ ਖ਼ਾਸਕਰ ਗੜ੍ਹਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਦੇ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਕੁੱਝ ਲੋਕ ਬਹੁਤ ਹੀ ਯੋਜਨਾਬੱਧ ਢੰਗ ਨਾਲ ਭੁੱਕੀ ਦੀ ਤਸਕਰੀ ਨਾਲ ਜੁੜ ਕੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਕਮਜ਼ੋਰ ਕਰਕੇ ਲੱਖਾਂ ਰੁਪਏ ਕਮਾ ਰਹੇ ਹਨ। ਇਹ ਭੁੱਕੀ ਮੱਧ ਪ੍ਰਦੇਸ਼, ਰਾਜਸਥਾਨ ਤੇ ਜੰਮੂ ਕਸ਼ਮੀਰ ਤੋਂ ਕਰੀਬ ਦੋ ਤੋਂ ਢਾਈ ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਆਸਾਨੀ ਨਾਲ ਮਿਲ ਜਾਂਦੀ ਹੈ। ਇਹ ਭੁੱਕੀ ਗੜ੍ਹਸ਼ੰਕਰ ਖ਼ਾਸਕਰ ਬੀਤ ਇਲਾਕੇ ਦੇ ਆਲ਼ੇ ਦੁਆਲੇ ਢਾਬਿਆਂ ਵਾਲਿਆਂ ਤੇ ਪਰਚੂਨ ਵਿਚ ਵੇਚਣ ਵਾਲਿਆਂ ਨੂੰ ਦੁੱਗਣੇ ਰੇਟ ’ਤੇ ਭਾਵ ਪੰਜ ਹਜ਼ਾਰ ਤੋਂ ਸਾਢੇ ਪੰਜ ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ ਜਿਸ ਨੂੰ ਅੱਗੇ ਢਾਬਿਆਂ ਵਾਲੇ ਤੇ ਪਰਚੂਨ ਵਿਕਰੇਤਾ 7000/- ਰੁਪਏ ਕਿੱਲੋ ਤੋ 7500/-ਰੁਪਏ ਕਿੱਲੋ ਵੇਚਦੇ ਹਨ। ਪੁਲਿਸ ਦੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੀ ਪਰਚੂਨ ਵਿਕ੍ਰੇਤਾਵਾਂ ਤੇ ਢਾਬਿਆਂ ਵਾਲਿਆਂ ਨਾਲ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਿਛਲੀ ਖ਼ਬਰ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਯਾਦ ’ਚ ਸਮਾਗਮ ਕਰਵਾਏ ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਅਤੇ ਹਾਈਵੇਅ ਤੋਂ ਤੁਰੰਤ ਹਟਾਇਆ ਜਾਵੇ - ਮਸੀਤੀ, ਫ਼ੌਜੀ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਿੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।