08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋ ਲਈ ਏ.ਸੀ. ਭੇਟ

ਮਾਹਿਲਪੁਰ, 7 ਅਗਸਤ (ਰਜਿੰਦਰ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪਿੰਡ ਭੂੰਨੋ ਵਿਚ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਐਨ. ਆਰ.

ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭੂੰਨੋ ਲਈ ਏ.ਸੀ. ਭੇਟ ਕਰਨ ਮੌਕੇ ਪਿੰਡ ਦੇ ਮੋਹਤਵਰ ਵਿਅਕਤੀ। ਤਸਵੀਰ : ਗੁਰਨਾਮ ਸਟੂਡੀਓ 08-08-2026
ਮਾਹਿਲਪੁਰ, 7 ਅਗਸਤ (ਰਜਿੰਦਰ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪਿੰਡ ਭੂੰਨੋ ਵਿਚ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਐਨ.ਆਰ.ਆਈ, ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਨਵੇਂ ਏਅਰ ਕੰਡੀਸ਼ਨਰ (ਏ.ਸੀ.) ਭੇਟ ਕੀਤੇ ਗਏ। ਇਸ ਉਪਰਾਲੇ ਲਈ ਜੋਗਿੰਦਰ ਸਿੰਘ (ਇੰਗਲੈਂਡ) ਦੇ ਪਰਿਵਾਰ ਵਲੋਂ 80 ਹਜ਼ਾਰ ਰੁਪਏ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸੇਵਾ ਲਈ ਦਲਜੀਤ ਸਿੰਘ ਸਰਪੰਚ, ਗੋਪਾਲ ਸਿੰਘ, ਰਾਜੀਵ ਮਲਹੋਤਰਾ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਕਰਮਜੀਤ ਕੌਰ ਐਸ.ਐਮ.ਸੀ. ਕਮੇਟੀ, ਪੰਚਾਇਤ ਮੈਂਬਰਾਂ, ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਸਾਬਕਾ ਸਰਪੰਚ, ਕੈਪਟਨ ਰੇਸ਼ਮ ਚੰਦ, ਕਰਨੈਲ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਸ਼ਿਵਾਨੀ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਕੌਰ, ਆਸ਼ਾ ਰਾਣੀ, ਸਤਨਾਮ ਸਿੰਘ, ਤਜਿੰਦਰ ਕੌਰ ਵੰਦਨਾ ਭਾਵਨਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮਾਰਕੁੱਟ ਕਰਕੇ ਫਾਇਰ ਕਰਨ, ਸੋਨੇ ਦੀ ਚੈਨ ਖੋਹਣ ਤੇ ਪਿਸਤੌਲ ਲੈ ਕੇ ਫ਼ਰਾਰ ਹੋਣ ਦੇ ਦੋਸ਼ ’ਚ ਮਾਮਲਾ ਦਰਜ ਅਗਲੀ ਖ਼ਬਰ ਬੋਰਬੈੱਲ ਐਂਡ ਟਰੇਡਿੰਗ ਕੰਪਨੀ ’ਚ 7ਵੀਂ ਵਾਰ ਹੋਈ ਚੋਰੀ, ਲੱਖਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।