ਹੁਸ਼ਿਆਰਪੁਰ, 7 ਮਈ (ਨਰਿੰਦਰ ਸਿੰਘ ਬੱਡਲਾ)-ਖ਼ਾਲਸਾ ਕੋ. ਐਜੂ. ਸੀਨੀਅਰ ਸੈਕੰਡਰੀ ਸਕੂਲ ਬੱਡੋਂ ਵਿਖੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਪਿ੍ੰ. ਸੁਖਇੰਦਰ ਸਿੰਘ ਮਿਨਹਾਸ ਦੀ ਅਗਵਾਈ ਹੇਠ ਫੁੱਟਬਾਲ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਰਿਟਾ. ਪਿ੍ੰ. ਡਾ. ਜਸਪਾਲ ਸਿੰਘ , ਹਰਜਿੰਦਰ ਸਿੰਘ ਜੱਗਾ ਸਕੱਤਰ ਪੀ.ਐਫ.ਏ., ਇਕਬਾਲ ਸਿੰਘ ਖੇੜਾ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਜਸਪਾਲ ਸਿੰਘ, ਹਰਜਿੰਦਰ ਸਿੰਘ ਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਫੁੱਟਬਾਲ ਦੀ ਖੇਡ ਸਦਕਾ ਪੰਜਾਬ ਦੇ ਖਿਡਾਰੀ ਵੱਖ-ਵੱਖ ਕਲੱਬਾਂ ਵਿਚ ਖੇਡ ਕੇ ਲੱਖਾਂ ਹੀ ਰੁਪਏ ਕਮਾ ਰਹੇ ਹਨ | ਇਸ ਮੌਕੇ ਫੁੱਟਬਾਲ ਦੀ ਖੇਡ ਨਾਲ ਸਬੰਧਿਤ ਮਹਾਨ ਸ਼ਖ਼ਸੀਅਤਾਂ, ਹਰਨੰਦਨ ਸਿੰਘ ਖਾਬੜਾ ਸਕੱਤਰ ਡੀ.ਐਫ.ਏ. ਹੁਸ਼ਿਆਰਪੁਰ, ਕੋਚ ਬੰਧਨਾ ਸਿੰਘ ਵਾਈਸ ਪ੍ਰਧਾਨ ਡੀ.ਐਫ.ਏ. ਹੁਸ਼ਿਆਰਪੁਰ, ਨੈਸ਼ਨਲ ਫੁੱਟਬਾਲ ਖਿਡਾਰੀ ਮਦਨ ਲਾਲ ਮੱਦੋ, ਹਰਿੰਦਰ ਸਿੰਘ ਸਨੀ, ਡਾ. ਸੁਖਦੇਵ ਸਿੰਘ ਬੱਡੋਂ, ਮਾ. ਹਰਭਜਨ ਸਿੰਘ ਅਜਨੋਹਾ, ਕੋਚ ਜੈਪਾਲ ਬਦਰੀ ਡਾਨਸੀਵਾਲ, ਕੋਚ ਸਤਵਿੰਦਰ ਲਾਲੀ ਹਾਰਟਾ, ਕੋਚ ਪਿੰਦਾ ਲਹਿਲੀ, ਚਰਨਜੀਤ ਕੁਮਾਰ ਪੋਸੀ, ਰਾਵਿੰਦਰਪਾਲ ਸਿੰਘ ਰਾਏ ਬਾਹੋਵਾਲ, ਜਗਮੋਹਨ ਸਿੰਘ ਜੱਗੀ ਹਵੇਲੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਕੋਚ ਸੋਢੀ ਰਾਮ ਡੁਮੇਲੀ, ਕੋਚ ਪਰਵੀਨ ਕੁਮਾਰ, ਕੋਚ ਮਨਵੀਰ ਸਿੰਘ ਸਰਹਾਲਾ, ਡਾ. ਪਰਮਪ੍ਰੀਤ ਸਿੰਘ ਕੈਂਡੋਵਾਲ, ਸੰਦੀਪ ਸਿੰਘ ਮਜਾਰਾ ਡੀਂਗਰੀਆਂ, ਸੰਦੀਪ ਸਿੰਘ ਬੈਂਸ ਪੋਸੀ, ਹਰਵਿੰਦਰ ਸਿੰਘ ਲੱਭੀ, ਦਮਨਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ ਬੱਡੋਂ, ਨੈਸ਼ਨਲ ਖਿਡਾਰੀ ਦਰਸ਼ਨ ਸਿੰਘ ਮਜਾਰਾ ਡੀਗਰੀਆਂ, ਮੈਨੇਜਰ ਤਰਸੇਮ ਸਿੰਘ ਡਾਂਡੀਆਂ, ਕਿ੍ਸ਼ਨ ਚੰਦ ਭਨੋਟ, ਸਰਬਜੀਤ ਸਿੰਘ ਮੰਝ, ਪਿੰਦਰਜੀਤ ਸਿੰਘ, ਚੰਦਰ ਸ਼ੇਖਰ, ਰਾਹੁਲ, ਪੰਮਾ ਪਾਂਸ਼ਟਾ, ਨੇ ਫੁੱਟਬਾਲ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਅਹਿਮ ਵਿਚਾਰਾਂ ਕੀਤੀਆਂ | ਇਸ ਮੌਕੇ ਬੱਡੋਂ ਸਕੂਲ ਦੇ ਸਾਬਕਾ ਖਿਡਾਰੀ ਜੋ ਇਸ ਟਾਈਮ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਅਤੇ ਕਲੱਬਾਂ ਵਿਚ ਖੇਡ ਰਹੇ ਹਨ ਦਾ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਰਿਟਾ. ਪਿ੍ੰ ਜਗਮੋਹਣ ਸਿੰਘ ਡਾਂਡੀਆਂ ਵਾਲਿਆਂ ਨੇ ਨਿਭਾਈ |