28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਜਥੇਦਾਰ ਗੜਗੱਜ ਸਮੇਤ ਵੱਡੀ ਗਿਣਤੀ 'ਚ ਸੰਤ-ਮਹਾਂਪੁਰਸ਼ ਪਹੁੰਚੇ

ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਨਰਿੰਦਰ ਸਿੰਘ ਬੱਡਲਾ)-ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ 137ਵੇਂ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ | ਇਸ ਮੌਕੇ 4 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਨ੍ਹਾਂ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਰਾਤ ਨੂੰ ਰੈਣ ਸੂਬਾਈ ਕੀਰਤਨ ਦੀਵਾਨ ਵੀ ਸਜਾਏ ਗਏ | ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਨਾਮ ਸਿੰਘ ਧੁੰਮਾਂ ਮੁਖੀ ਦਮਦਮੀ ਟਕਸਾਲ ਮਹਿਤਾ, ਸੰਤ ਕਸ਼ਮੀਰ ਸਿੰਘ ਕੋਟਫਤੂਹੀ, ਸੰਤ ਜਗਤਾਰ ਸਿੰਘ ਕੋਟਫਤੂਹੀ, ਸੰਤ ਜੋਗਿੰਦਰ ਸਿੰਘ ਅਟਾਰੀ, ਸੰਤ ਭੁਪਿੰਦਰ ਸਿੰਘ ਤਲਵੰਡੀ, ਜਥੇਦਾਰ ਬਾਬਾ ਨਾਗਰ ਸਿੰਘ ਟੂਟੋਮਜਾਰਾ, ਸੰਤ ਜਗਜੀਤ ਸਿੰਘ, ਮਹੰਤ ਅਮਨਦੀਪ ਸਿੰਘ, ਬਾਬਾ ਸੁਰਜੀਤ ਸਿੰਘ ਕਥਾਵਾਚਕ, ਮਹੰਤ ਗੁਰਪ੍ਰੀਤ ਸਿੰਘ, ਬਾਬਾ ਗੁਰਭੇਜ ਸਿੰਘ, ਸੰਤ ਜਸਪਾਲ ਸਿੰਘ ਪੰਜੌੜਾ, ਸੰਤ ਹਾਕਮ ਸਿੰਘ ਮਾਲਵਾ, ਬਾਬਾ ਸੁੱਖਾ ਸਿੰਘ ਫਤਿਹਪੁਰ ਕੋਠੀ, ਸੰਤ ਚਮਕੌਰ ਸਿੰਘ, ਜਥੇਦਾਰ ਬਾਬਾ ਨਾਰੰਗ ਸਿੰਘ ਨਵਾਂਸ਼ਹਿਰ, ਸੰਤ ਸਰਵਣ ਸਿੰਘ ਜੱਬੜ, ਬੀਬੀ ਗੁਰਿੰਦਰ ਕੌਰ ਬਾਹੋਵਾਲ, ਸੰਤ ਪਰਮਜੀਤ ਸਿੰਘ ਹੰਸਾਲੀ, ਸੰਤ ਬਲਵੰਤ ਸਿੰਘ ਹਰਿਦੁਆਰ, ਸੰਤ ਪਰਮੇਸ਼ਰ ਸਿੰਘ ਭੋਗਪੁਰ ਰਾਵਲਪਿੰਡੀ ਫਗਵਾੜਾ, ਸੰਤ ਭਾਗ ਸਿੰਘ ਬੰਗਾ, ਸੰਤ ਸੰਤੋਖ ਸਿੰਘ ਪਾਲਦੀ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਬਾਬਾ ਅਮਰੀਕ ਸਿੰਘ ਮੰਨਣਹਾਣਾ, ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਜਥੇਦਾਰ ਬਾਬਾ ਸੁਮਿੱਤਰ ਸਿੰਘ, ਬਾਬਾ ਅਜਮੇਰ ਸਿੰਘ ਬਾੜੀਆਂ, ਜਥੇਦਾਰ ਭਗਵਾਨ ਸਿੰਘ ਜੌਹਲ ਪ੍ਰਸਿੱਧ ਪ੍ਰਚਾਰਕ, ਸੰਤ ਬਾਬਾ ਸੰਤੋਖ ਸਿੰਘ ਪਾਲਦੀ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆਂ, ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ, ਸੰਤ ਬਾਬਾ ਅਵਤਾਰ ਸਿੰਘ ਰੋਪੜ, ਬਾਬਾ ਹਰਦਿਆਲ ਸਿੰਘ ਬੂਥਗੜ੍ਹ, ਭਾਈ ਦਵਿੰਦਰ ਸਿੰਘ ਦਰਬਾਰ ਸਾਹਿਬ, ਮਹੰਤ ਤਰਲੋਚਨ ਸਿੰਘ ਡੇਰਾ ਵਿਰੱਕਤਾਂ, ਵਿਸ਼ਾਲ ਸਿੰਘ ਕਥਾਵਾਚਕ, ਭਾਈ ਗੁਰਪ੍ਰੀਤ ਸਿੰਘ ਦਰਬਾਰ ਸਾਹਿਬ, ਭਾਈ ਗੁਰਵਿੰਦਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਗੁਰਮੇਲ ਸਿੰਘ ਲੁਧਿਆਣਾ, ਭਾਈ ਬਲਜੀਤ ਸਿੰਘ, ਜਥੇਦਾਰ ਲਖਵੀਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਆਦਿ ਨੇ ਗੁਰਬਾਣੀ ਗੁਰਇਤਿਹਾਸ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਸੰਘਾ, ਨੰਬਰਦਾਰ ਸੁਖਵਿੰਦਰ ਸਿੰਘ ਸੱਤਾ, ਜਸਵੀਰ ਸਿੰਘ ਸੰਘਾ, ਨਰਿੰਦਰ ਸਿੰਘ ਸੰਘਾ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਪ੍ਰਗਟ ਸਿੰਘ ਮੱਲ੍ਹੀ ਸਮੇਤ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਡਾਵਾਂ ਡੋਲ-ਲੱਖੀ, ਮੋਮੀ ਅਗਲੀ ਖ਼ਬਰ ਵਿਦਿਆਰਥੀਆਂ ਲਈ ਪਦਰਾਣਾ 'ਚ ਖ਼ਾਲਸਾ ਕਾਲਜ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।