28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਡਾਵਾਂ ਡੋਲ-ਲੱਖੀ, ਮੋਮੀ

ਅਜੀਤ ਡੈਸਕ 08-05-2026
ਟਾਂਡਾ ਉੜਮੁੜ, 7 ਮਈ (ਭਗਵਾਨ ਸਿੰਘ ਸੈਣੀ)-ਪੰਜਾਬ ਅੰਦਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਰਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾ ਡੋਲ ਹੋ ਚੁੱਕੀ ਹੈ ਤੇ ਅੱਜ ਕੋਈ ਵੀ ਆਮ ਜਾਂ ਖਾਸ ਵਿਅਕਤੀ ਸੁਰੱਖਿਅਤ ਨਹੀਂ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਐਸ. ਸੀ. ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਨੇ ਇਕ ਸਾਂਝੇ ਬਿਆਨ ਰਾਹੀਂ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਵੱਡੇ ਸ਼ਹਿਰਾਂ 'ਚ ਹੋਏ ਵੱਡੇ ਬੰਬ ਧਮਾਕਿਆਂ ਤੋਂ ਇਲਾਵਾ ਨਿਤ ਦਿਨ ਹੀ ਪੰਜਾਬ ਅੰਦਰ ਕਤਲੋ ਗਾਰਤ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਇਨ੍ਹਾਂ ਸਾਰੀਆਂ ਘਟਨਾਵਾਂ 'ਤੇ ਕੁਝ ਕਰਨ ਦੀ ਬਜਾਏ ਚੁੱਪ ਚੁਪੀਤੇ ਤਮਾਸ਼ਾ ਦੇਖ ਰਹੀ ਹੈ | ਇਸ ਮੌਕੇ ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਮਜਬੂਤ ਹੋ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀਆਂ ਵਧੀਕੀਆਂ ਤੇ ਤਾਨਾਸ਼ਾਹੀ ਨੀਤੀਆਂ ਦਾ ਜਵਾਬ ਦੇਵੇਗਾ | ਇਸ ਮੌਕੇ ਨਿਰਵੈਰ ਸਿੰਘ ਖੁੱਡਾ, ਰਤਨ ਸਿੰਘ ਖੁੱਡਾ, ਗੁਰਦੀਪ ਸਿੰਘ ਖੁੱਡਾ, ਸਰਵਣ ਸਿੰਘ ਸੈਣੀ, ਕਮਲਜੀਤ ਸਿੰਘ ਮੂਨਕਾਂ, ਬਲਵੀਰ ਸਿੰਘ ਮੂਨਕਾਂ, ਜਸਵੀਰ ਸਿੰਘ ਮੋਮੀ, ਸ਼ਾਮ ਸਿੰਘ ਮੂਨਕਾਂ, ਪਰਮਜੀਤ ਸਿੰਘ ਜੀਤੂ ਮੋਮੀ, ਹਰਨਾਮ ਸਿੰਘ ਨੱਥੂਪੁਰ, ਸੁਰਜੀਤ ਲਾਲ ਹੀਰਾ, ਰਾਜਾ ਸਿੰਘ, ਭਜਨ ਸਿੰਘ ਭਾਰਦਵਾਜ, ਡਾ. ਕੁਲਵਿੰਦਰ ਸਿੰਘ ਮੂਨਕ ਕਲਾਂ, ਜਥੇਦਾਰ ਕੁਲਵੰਤ ਸਿੰਘ ਜਥੇਦਾਰ ਮਨਜੀਤ ਸਿੰਘ, ਜੀਤ ਸਿੰਘ ਮੂਨਕ, ਅਮਰੀਕ ਸਿੰਘ ਸੋਡੀ, ਜਥੇਦਾਰ ਅਵਤਾਰ ਸਿੰਘ ਬਿੱਟੂ, ਬਲਵਿੰਦਰ ਸਿੰਘ ਜੌਹਲ, ਸਾਬੀ ਰਾਜਪੁਰ, ਗੁਰਪ੍ਰੀਤ ਸਿੰਘ ਡੱਫਰ, ਸਰਬਜੀਤ ਸਿੰਘ ਸੈਣੀ, ਪਰਮਜੀਤ ਸਿੰਘ ਮਿੱਠੂ ਖੁਣ ਖੁਣ ਕਲਾ, ਜਥੇਦਾਰ ਮੋਹਣਜੀਤ ਸਿੰਘ ਮੂਨਕ ਖੁਰਦ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਰਿਕਾਰਡ ਤੋੜ ਜਿੱਤ ਭਾਜਪਾ ਦੀਆਂ ਨੀਤੀਆਂ ਦੀ ਜਿੱਤ-ਸ਼ਮੀ ਵਸ਼ਿਸ਼ਟ ਅਗਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਜਥੇਦਾਰ ਗੜਗੱਜ ਸਮੇਤ ਵੱਡੀ ਗਿਣਤੀ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।