28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਦਿਆਰਥੀਆਂ ਲਈ ਪਦਰਾਣਾ 'ਚ ਖ਼ਾਲਸਾ ਕਾਲਜ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਅਜੀਤ ਡੈਸਕ 08-05-2026
ਮਾਹਿਲਪੁਰ, 7 ਮਈ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਨਵੇਂ ਸੈਸ਼ਨ 2026-27 'ਚ ਦਾਖ਼ਲੇ ਸੰਬੰਧੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਪਦਰਾਣਾ 'ਚ ਵਿਦਿਆਰਥੀਆਂ ਦੀ ਕਰੀਅਰ ਸੇਧ ਤੇ ਕਾਊਾਸਲਿੰਗ ਦੀ ਸਹੂਲਤ ਲਈ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲਿ੍ਹਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪਿ੍ੰਸੀਪਲ ਸੁਰਜੀਤ ਕੁਮਾਰ, ਪਿੰਡ ਪਦਰਾਣਾ ਦੇ ਸਰਪੰਚ ਜਰਨੈਲ ਸਿੰਘ ਨੇ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਤੇ ਸਟਾਫ਼ ਦੀ ਹਾਜ਼ਰੀ 'ਚ ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ | ਇਸ ਮੌਕੇ ਪਿ੍ੰਸੀਪਲ ਸੁਰਜੀਤ ਕੁਮਾਰ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖਮੁਖੀ ਕੋਰਸਾਂ ਦੀ ਚੋਣ ਲਈ ਸੈਂਟਰ 'ਚ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਮਾਹਿਲਪੁਰ ਹਰ ਤਬਕੇ ਦੇ ਵਿਦਿਆਰਥੀਆਂ ਨੂੰ ਘੱਟ ਫ਼ੀਸਾਂ 'ਤੇ ਉਚੇਰੀ ਸਿਖਿਆ ਦੇ ਨਵੇਂ ਨਵੇਂ ਕੋਰਸਾਂ ਨਾਲ ਜੋੜਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਕਾਲਜ ਵਿਚ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿਸ਼ੇਸ਼ ਆਰਥਿਕ ਮਦਦ, ਵੱਖ-ਵੱਖ ਵਜ਼ੀਫ਼ਾ ਰਾਸ਼ੀਆਂ ਸਮੇਤ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਮਦਦਗਾਰ ਹੋ ਰਹੀਆਂ ਹਨ ਤੇ ਸੰਸਥਾ ਵਿਚ ਅਨੇਕ ਨਵੇਂ ਕੋਰਸ ਆਰੰਭ ਕੀਤੇ ਗਏ ਹਨ | ਇਸ ਮੌਕੇ ਡਾ. ਜੇ. ਬੀ. ਸੇਖੋਂ, ਜਗਦੀਪ ਰਾਣਾ, ਸੰਦੀਪ ਕੁਮਾਰ, ਦੀਪਕ ਰਾਣਾ, ਰਵਿੰਦਰ ਰਾਣਾ, ਜਗਦੀਪ ਸਿੰਘ, ਜਸਵੀਰ ਸਿੰਘ, ਪ੍ਰੋ. ਜਸਵਿੰਦਰ ਸਿੰਘ, ਡਾ. ਵਰਿੰਦਰ, ਪ੍ਰੋ. ਪੰਕਜ ਕੁਮਾਰ, ਡਾ. ਬਲਵੀਰ ਕੌਰ, ਡਾ. ਰਾਕੇਸ਼ ਕੁਮਾਰ, ਪ੍ਰੋ. ਰਾਜਵਿੰਦਰ ਕੌਰ, ਡਾ. ਪ੍ਰਭਜੋਤ ਕੌਰ, ਪ੍ਰੋ. ਰੋਹਿਤ ਪੁਰੀ, ਪ੍ਰੋ. ਕੰਚਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਜਥੇਦਾਰ ਗੜਗੱਜ ਸਮੇਤ ਵੱਡੀ ਗਿਣਤੀ 'ਚ... ਅਗਲੀ ਖ਼ਬਰ ਨੌਜਵਾਨ ਨੂੰ ਜ਼ਖ਼ਮੀ ਕਰਨ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।