28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨੌਜਵਾਨ ਨੂੰ ਜ਼ਖ਼ਮੀ ਕਰਨ 'ਤੇ ਮਾਮਲਾ ਦਰਜ

ਅਜੀਤ ਡੈਸਕ 08-05-2026
ਕੋਟਫ਼ਤੂਹੀ, 7 ਮਈ (ਅਟਵਾਲ)-ਪਿੰਡ ਬਿੰਜੋਂ ਦੇ ਸ਼ੇਰ ਸਿੰਘ ਪੁੱਤਰ ਠਾਕਰ ਸਿੰਘ ਨਿਵਾਸੀ ਬਿੰਜੋਂ ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਉਹ 3 ਮਈ ਨੂੰ ਆਪਣੇ ਪਿੰਡੋਂ ਪਿੰਡ ਰੀਹਲਾ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਦੇ ਕਰੀਬ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ, ਜਿਨ੍ਹਾਂ ਉਸ ਦੀ ਗੱਡੀ ਨੰਬਰ ਪੀ. ਬੀ. 07 ਸੀ. ਜੀ.-8804 ਸਾਹਮਣੇ ਆਪਣਾ ਮੋਟਰਸਾਈਕਲ ਮਾਰਿਆ ਤਾਂ ਮੈਂ ਗੱਡੀ 'ਚੋਂ ਉਤਰ ਕੇ ਬਾਹਰ ਆਇਆ ਤਾਂ ਗੱਡੀ ਦਾ ਨੁਕਸਾਨ ਹੋਇਆ ਸੀ | ਮੈਂ ਉਨ੍ਹਾਂ ਨੂੰ ਨੁਕਸਾਨ ਸੰਬੰਧੀ ਕਿਹਾ ਤਾਂ ਉਸੀ ਵਕਤ ਦੋ ਹੋਰ ਮੋਟਰਸਾਈਕਲਾਂ 'ਤੇ ਪੰਜ ਨੌਜਵਾਨ ਆਏ ਜਿਨ੍ਹਾਂ ਨੇ ਆਉਂਦੇ ਸਾਰ ਆਪਣੇ ਖੰਡੇ, ਕਿਰਪਾਨਾਂ ਨਾਲ ਮੇਰੇ 'ਤੇ ਵਾਰ ਕੀਤੇ ਜਦੋਂ ਮੈਂ ਉਥੋਂ ਭੱਜਣ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਖੇਤਾਂ 'ਚ ਸੁੱਟ ਕੇ ਮੇਰੇ ਸਰੀਰ 'ਤੇ ਕਾਫੀ ਵਾਰ ਕੀਤੇ ਤੇ ਮੈਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ | ਇਸ ਸੰਬੰਧੀ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਦਿਆਰਥੀਆਂ ਲਈ ਪਦਰਾਣਾ 'ਚ ਖ਼ਾਲਸਾ ਕਾਲਜ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ ਅਗਲੀ ਖ਼ਬਰ ਜਨਰਲ ਵਰਗ ਨਾਲ ਕੀਤੇ ਵਿਤਕਰੇ ਲਈ 'ਆਪ' ਦਾ ਕੀਤਾ ਜਾਵੇਗਾ ਵਿਰੋਧ-ਫੁਗਲਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।