28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜਨਰਲ ਵਰਗ ਨਾਲ ਕੀਤੇ ਵਿਤਕਰੇ ਲਈ 'ਆਪ' ਦਾ ਕੀਤਾ ਜਾਵੇਗਾ ਵਿਰੋਧ-ਫੁਗਲਾਣਾ

ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੀ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਦੀ ਅਗਵਾਈ 'ਚ ਹੋਈ | ਇਸ ਮੌਕੇ ਫੁਗਲਾਣਾ ਨੇ ਕਿਹਾ ਕਿ ਇਕ ਰਣਨੀਤੀ ਤਹਿਤ ਜਨਰਲ ਵਰਗ ਨੂੰ ਨੁੱਕਰੇ ਲਗਾਇਆ ਜਾ ਰਿਹਾ ਹੈ ਤੇ ਦੂਜੇ ਵਰਗ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਦਸੰਬਰ 2021 'ਚ ਬਣੇ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਹੀਂ ਲਗਾਇਆ ਜਦ ਕਿ ਬਾਕੀ ਵਰਗਾਂ ਦੇ ਬਣੇ ਕਮਿਸ਼ਨ ਦੇ ਚੇਅਰਮੈਨ ਲਗਾ ਦਿੱਤੇ ਗਏ ਹਨ | ਇਸ ਤੋਂ ਬਿਨਾਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਨ੍ਹਾਂ ਤਹਿਤ ਜਨਰਲ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ 1000 ਤੇ ਦੂਜੀ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਤ ਆਧਾਰ ਵਖਰੇਵੇਂ ਖੜੇ੍ਹ ਕਰਕੇ ਆਪਣੇ ਸਿਆਸੀ ਹਿੱਤ ਪੂਰੇ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਬਨਿਟ ਸਬ ਕਮੇਟੀ ਵਲੋਂ ਵੀ ਵਿਤਕਰੇ ਤਹਿਤ ਫ਼ਰੰਟ ਨੂੰ ਜਾਣਬੁੱਝ ਕੇ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ, ਜਦਕਿ ਦੂਜੇ ਪਾਸੇ ਹੋਰ ਵਰਗਾਂ ਨੂੰ ਸੁਣ ਕੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਜਲਦ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਤੇ ਸਟਾਫ਼ ਨਾਲ ਲਗਾਇਆ ਤਾਂ 2027 ਦੀਆਂ ਚੋਣਾਂ 'ਚ 'ਆਪ' ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਗਿੱਲ ਬਘਾਣਾ, ਈਸ਼ਰ ਸਿੰਘ ਨਰੂੜ, ਜਗਤਾਰ ਸਿੰਘ ਭੁੰਗਰਨੀ, ਜਸਵਿੰਦਰ ਸਿੰਘ ਸੰਘਾ, ਰਤਨ ਸਿੰਘ ਸੈਣੀ, ਜਸਵਿੰਦਰ ਸਿੰਘ ਹਰਖੋਵਾਲ, ਕਰਮਜੀਤ ਸਿੰਘ ਅਟਵਾਲ, ਵਰਿੰਦਰ ਸਿੰਘ ਭਿੰਡਰ, ਜਸਵੀਰ ਸਿੰਘ ਪਰਮਾਰ, ਮੱਖਣਜੀਤ ਸਿੰਘ ਮੋਨਾ ਕਲਾਂ, ਗੁਰਦਿਆਲ ਸਿੰਘ ਜਲਵੇੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਨੂੰ ਜ਼ਖ਼ਮੀ ਕਰਨ 'ਤੇ ਮਾਮਲਾ ਦਰਜ ਅਗਲੀ ਖ਼ਬਰ ਗੜ੍ਹਸ਼ੰਕਰ ਹਲਕੇ 'ਚ ਜ਼ੋਰਾਂ 'ਤੇ ਚੱਲ ਰਹੀ ਹੈ ਗੈਰ-ਕਾਨੂੰਨੀ ਮਾਈਨਿੰਗ-ਭੁੱਲੇਵਾਲ ਰਾਠਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।