29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੀ. ਏ. ਵੀ. ਕਾਲਜ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਭੇਟ <br/>

ਅਜੀਤ ਡੈਸਕ 15-04-2026
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਲੋਂ ਸਾਇੰਸ ਸਟਰੀਮ ਦੇ ਹੋਣਹਾਰ ਵਿਦਿਆਰਥੀ ਅਤੇ ਬੈਚਲਰ ਆਫ਼ ਆਰਟਸ ਐਂਡ ਕਾਮਰਸ ਸਟਰੀਮ ਦੇ ਹੋਣਹਾਰ ਵਿਦਿਆਰਥੀ ਨੂੰ ਮੀਨਜ਼-ਕਮ-ਮੈਰਿਟ ਦੇ ਆਧਾਰ 'ਤੇ ਸ੍ਰੀ ਰਾਮਜੀ ਦਾਸ ਅਰੋੜਾ ਅਤੇ ਸ਼੍ਰੀਮਤੀ ਬੁੱਧਾ ਬਾਈ ਅਰੋੜਾ ਮੈਮੋਰੀਅਲ ਸਕਾਲਰਸ਼ਿਪ ਦਿੱਤੀ ਗਈ | ਇਹ ਸਕਾਲਰਸ਼ਿਪ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਵਲੋਂ ਵੰਡੀ ਗਈ | ਵੰਡ ਸਮਾਗਮ ਦੀ ਅਗਵਾਈ ਪਿ੍ੰਸੀਪਲ ਡਾ. ਵਿਨੇ ਕੁਮਾਰ ਨੇ ਕੀਤੀ | ਇਸ ਸਾਲ ਕਾਲਜ ਦੇ ਦੋ ਵਿਦਿਆਰਥੀਆਂ ਸਾਇੰਸ ਸਟਰੀਮ ਦੀ ਰਿਜੂਤਾ ਅਤੇ ਕਾਮਰਸ ਸਟਰੀਮ ਦੀ ਅਮਨਦੀਪ ਕੌਰ ਨੇ ਇਸ ਸਕਾਲਰਸ਼ਿਪ ਅਧੀਨ 4-4 ਹਜ਼ਾਰ ਰੁਪਏ ਦੇ ਚੈੱਕ ਪ੍ਰਾਪਤ ਕੀਤੇ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ. ਸੀ.ਬੀ. ਅਰੋੜਾ ਮੈਂਬਰ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਇਸ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ | ਸਕੱਤਰ ਆਰ. ਐੱਮ. ਭੱਲਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ 'ਚ ਵਿਦਿਆਰਥੀ ਸਹਾਇਤਾ ਫ਼ੰਡ ਕਮੇਟੀ ਦੇ ਕਨਵੀਨਰ ਡਾ. ਵਰਸ਼ਾ ਮਹਿੰਦਰਾ, ਕਾਲਜ ਬਰਸਰ ਨਵੀਨ ਕੁਮਾਰ, ਰੀਨਾ ਸਹੋਤਾ ਤੇ ਡਾ. ਗੀਤੂ ਅਗਨੀਹੋਤਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਪੀ. ਐੱਨ. ਐੱਸ. ਐੱਸ. ਕੇ. ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।