ਮੁਕੇਰੀਆਂ, 14 ਅਪ੍ਰੈਲ (ਰਾਮਗੜ੍ਹੀਆ)-ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦਾ ਸਲਾਨਾ ਨਤੀਜਾ 100 ਫ਼ੀਸਦੀ ਰਿਹਾ | ਇਸ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 96.9 ਅੰਕ ਪ੍ਰਾਪਤ ਕਰ ਕੇ ਜਮਾਤ ਵਿਚੋਂ ਪਹਿਲਾ, ਗੌਰੀ ਨੇ 96.5 ਦੂਜਾ ਅਤੇ ਨਵਦੀਪ ਕੌਰ 95.8 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਗਿਆਰ੍ਹਵੀਂ ਆਰਟਸ ਗਰੁੱਪ ਦੀ ਵਿਦਿਆਰਥਣ ਗੁਰਨਦਰ ਨੇ 96.2 ਅੰਕ ਪ੍ਰਾਪਤ ਕਰਕੇ ਪਹਿਲਾ, ਪੂਨਮ ਠਾਕੁਰ 95.6 ਅੰਕ ਲੈ ਕੇ ਦੂਜਾ ਅਤੇ ਅਨਮੋਲ ਪ੍ਰੀਤ ਕੌਰ ਨੇ 94.6 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ ਵਿਚੋਂ ਅਮੀਸ਼ਾ 99.6 ਅੰਕ ਪ੍ਰਾਪਤ ਕਰਕੇ ਪਹਿਲਾ, ਵੰਸ਼ਿਕਾ 98.4 ਦੂਜਾ ਤੇ ਅਨੁਸ਼ਕਾ 98 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਗਿਆਰ੍ਹਵੀਂ ਕਮਰਸ ਗਰੁੱਪ ਵਿਚੋਂ ਕਸ਼ਿਸ਼ ਅਤੇ ਕੁਲਜੀਤ ਕੌਰ 99 ਫ਼ੀਸਦੀ ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀਆਂ | ਲਵਜੋਤ ਕੋਰ 98.8 ਅੰਕ ਅਤੇ ਨਵਨੀਤ ਕੌਰ 96 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ, ਸਕੂਲ ਦੇ ਉਪ ਪਿ੍ੰਸੀਪਲ ਮਨਪ੍ਰੀਤ ਕੌਰ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਨਾਲ ਹੀ ਸਮੂਹ ਸਟਾਫ਼ ਹਾਜ਼ਰ ਰਿਹਾ | ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਤੇ ਸਮੂਹ ਟਰੱਸਟ ਮੈਂਬਰ ਸਾਹਿਬਾਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਵੀ ਮਿਹਨਤ ਕਰਕੇ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |