ਸੜਕ ਹਾਦਸੇ 'ਚ ਇਕ ਦੀ ਮੌਤ, ਚਾਲਕ ਨਾਮਜ਼ਦ
ਅਜੀਤ ਡੈਸਕ
15-04-2026
ਸਮਾਜ ਭਲਾਈ ਮੋਰਚੇ ਨੇ ਅੰਬੇਡਕਰ ਜੈਅੰਤੀ ਮਨਾਈ
ਹੁਸ਼ਿਆਰਪੁਰ, 14 ਅਪ੍ਰੈਲ (ਹਰਪ੍ਰੀਤ ਕੌਰ)-ਸਮਾਜ ਭਲਾਈ ਮੋਰਚਾ ਵਲੋਂ ਮੋਰਚੇ ਦੇ ਮੁੱਖ ਦਫ਼ਤਰ ਸਰਕਾਰੀ ਕਾਲਜ ਰੋਡ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਕੁਮਾਰ ਸਰੋਆ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅੰਬੇਡਕਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ | ਅੱਜ ਹਰ ਕੋਈ ਪੜ੍ਹ-ਲਿਖ ਸਕਦਾ ਹੈ ਅਤੇ ਆਪਣੀ ਯੋਗਤਾ ਅਨੁਸਾਰ ਆਪਣਾ ਰੁਜ਼ਗਾਰ ਕਰ ਸਕਦਾ ਹੈ | ਸਰੋਆ ਨੇ ਕਿਹਾ ਕਿ ਅੰਬੇਦਕਰ ਨੇ ਸਤੀ ਪ੍ਰਥਾ ਦਾ ਡੱਟ ਕੇ ਵਿਰੋਧ ਕੀਤਾ | ਇਸ ਮੌਕੇ ਬਰਿੰਦਰ ਸਿੰਘ, ਅਕਲੇਸ਼ਵਰ ਭਾਰਤੀ, ਦਲਵੀਰ ਸਿੰਘ, ਹਨੀ ਸਰੋਆ, ਰਾਜਿੰਦਰ ਕੁਮਾਰ ਮਿੰਟੂ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਸੰਜੀਵ ਕੁਮਾਰ, ਨਵੀਨ ਕਥੀਆਰ, ਭੁਪਿੰਦਰ ਸਿੰਘ, ਸੁਰਿੰਦਰ ਠਾਕੁਰ, ਪਦਮ ਕੁਮਾਰ, ਮਲਕੀਤ ਸਿੰਘ ਆਦਿ ਹਾਜ਼ਰ ਸਨ |