ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ 'ਚ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮੌਕੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਭਾਰੀ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਤੇ ਵਰਕਰਾਂ ਨੇ ਬਾਬਾ ਸਾਹਿਬ ਦੀ ਤਸਵੀਰ 'ਤੇ ਫ਼ੁਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਰਾਕੇਸ਼ ਸ਼ਰਮਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਦੇ ਹਰ ਵਿਅਕਤੀ ਨੂੰ ਨਿਆਂ ਦਿਵਾਉਣ ਅਤੇ ਸਮਾਨਤਾ ਸਥਾਪਿਤ ਕਰਨ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ | ਉਨ੍ਹਾਂ ਦਾ ਸੰਵਿਧਾਨ ਅੱਜ ਵੀ ਦੇਸ਼ ਦੀ ਲੋਕਤਾਂਤਰਿਕ ਵਿਵਸਥਾ ਦੀ ਮਜ਼ਬੂਤ ਨੀਂਹ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਸੰਵਿਧਾਨ ਦੀ ਮਰਿਆਦਾ ਨੂੰ ਦਿ੍ੜ੍ਹ ਕਰਨ ਦਾ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਨੇ ਬਾਬਾ ਸਾਹਿਬ ਜੀ ਦੇ ਸਨਮਾਨ 'ਚ ਕਈ ਇਤਿਹਾਸਿਕ ਕੰਮ ਕੀਤੇ ਹਨ | ਇਸ ਮੌਕੇ ਬਿੰਦੂ ਸਾਰ ਸ਼ੁਕਲਾ, ਸੁਰੇਸ਼ ਭਾਟੀਆ, ਜਤਿੰਦਰ ਸਿੰਘ ਸੈਣੀ, ਜਸਵੀਰ ਸਿੰਘ, ਭਾਰਤ ਭੂਸ਼ਨ ਵਰਮਾ, ਅਸ਼ਵਨੀ ਗੈਂਦ, ਚਿੰਟੂ ਹੰਸ, ਪ੍ਰੇਮ ਬਜਾਜ, ਅਕਸ਼ੈ ਵਸ਼ਿਸ਼ਟ, ਮੀਨਾ ਸੂਦ, ਅਰਚਨਾ ਵਰਮਾ, ਅੰਜਨਾ ਸ਼ਰਮਾ, ਅਭਿਸ਼ੇਕ ਕਪੂਰ, ਅਰੁਣ ਜੈਨ, ਤੁਸ਼ੇ ਸੂਦ, ਸੁਰਿਆਂਸ਼ ਮਿੱਤਲ, ਪਿਉਸ਼ ਜਸਵਾਲ, ਅਨੁਜ, ਨਿਤਿਨ ਕੁਮਾਰ, ਸੰਨੀ, ਵੰਸ਼ ਮਹਿਤਾ, ਅਦਿੱਤਿਆ ਸ਼ਾਰਦਾ, ਆਯੁਸ਼ ਜਸਵਾਲ, ਨਵੀਨ ਆਦਿ ਹਾਜ਼ਰ ਸਨ |