ਹਰਿਆਣਾ, 14 ਅਪ੍ਰੈਲ (ਹਰਮੇਲ ਸਿੰਘ ਖੱਖ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਬਾਬਾ ਮੰਝ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ (ਕੰਗਮਾਈ) ਵਿਖੇ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਪ੍ਰਬੰਧਾਂ ਹੇਠ ਅਤੇ ਭਾਈ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਦੀ ਦੇਖ-ਰੇਖ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ, ਚਾਰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮਾਗਮ ਦੌਰਾਨ ਭਾਈ ਕੁਲਵਿੰਦਰ ਸਿੰਘ ਕੰਗਮਾਈ, ਭਾਈ ਹਰਭਜਨ ਸਿੰਘ ਸੋਤਲਾ ਤੇ ਹੋਰਨਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਬਾਬਾ ਕੁਲਦੀਪ ਸਿੰਘ, ਭਾਈ ਹਰਅਵਤਾਰ ਸਿੰਘ, ਮੈਨੇਜਰ ਸ਼ਿਵਦੇਵ ਸਿੰਘ ਮਾਛੀਆਂ, ਅਮਰਜੀਤ ਸਿੰਘ ਕੰਗ, ਪਰਮਿੰਦਰ ਸਿੰਘ ਧਾਮੀ, ਸਰਪੰਚ ਪਿਆਰਾ ਸਿੰਘ ਕੰਗਮਾਈ, ਅਮਨਪ੍ਰੀਤ ਸਿੰਘ ਪੰਨੂ, ਸੰਦੀਪ ਸਿੰਘ ਸੀਕਰੀ, ਪ੍ਰਭਕਰਨ ਸਿੰਘ, ਲਸ਼ਕਰ ਸਿੰਘ ਕੰਗਮਾਈ, ਸਰਬਜੀਤ ਸਿੰਘ ਕੰਗ, ਗਿਆਨੀ ਹਰਜਿੰਦਰ ਸਿੰਘ, ਸਾਜਨ ਸਿੰਘ, ਮਾ. ਸੁੱਚਾ ਸਿੰਘ, ਮਨਪ੍ਰੀਤ ਸਿੰਘ ਲਾਡੀ, ਮਨਜੋਤ ਸਿੰਘ, ਜਗਤਾਰ ਸਿੰਘ ਤਲਵੰਡੀ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਸੀਕਰੀ, ਡਾ. ਹਰਦੀਪ ਸਿੰਘ, ਮਨਜੋਤ ਸਿੰਘ ਭੂੰਗਾ, ਲਵਪ੍ਰੀਤ ਸਿੰਘ ਕੰਗ ਨਵਦੀਪ ਸਿੰਘ ਕੂੰਟਾਂ, ਪ੍ਰਭਕਰਨ ਸਿੰਘ ਬੈਚ, ਪਰਮਿੰਦਰ ਸਿੰਘ ਧਾਮੀ, ਕੁਲਦੀਪ ਸਿੰਘ ਫੋਰਮੈਨ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਗੁਰਦੇਵ ਸਿੰਘ ਕਾਲਾ, ਮਨਜੀਤ ਸਿੰਘ, ਮੇਹਰ ਸਿੰਘ ਤੇ ਹੋਰ ਹਾਜ਼ਰ ਸਨ | ਇਸ ਮੌਕੇ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ, ਵੇਵਜ਼ ਹਸਪਤਾਲ ਟਾਂਡਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ |