ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਦਾਤਾਰਪੁਰ (ਨਗਰ) ਦੇ ਨਿਵਾਸੀ ਸੇਵਾ ਮੁਕਤ ਚੀਫ਼ ਇੰਜੀਨੀਅਰ ਰਾਮ ਲਾਲ ਸੰਧੂ ਪ੍ਰਸਿੱਧ ਸਮਾਜ ਸੇਵਕ, ਦਾਨਵੀਰ ਨੂੰ ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹਲਕਾ ਦਸੂਹਾ ਅਤੇ ਹਲਕਾ ਮੁਕੇਰੀਆਂ ਦਾ ਬਹੁਜਨ ਸਮਾਜ ਪਾਰਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਨਿਯੁਕਤੀ ਤੇ ਹਲਕਾ ਦਸੂਹਾ ਤੇ ਮੁਕੇਰੀਆਂ ਦੇ ਸਮੂਹ ਬਸਪਾ ਆਗੂਆਂ, ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਹਲਕਾ ਇੰਚਾਰਜ ਇੰਜ. ਰਾਮ ਲਾਲ ਸੰਧੂ ਨੇ ਆਪਣੀ ਨਿਯੁਕਤੀ ਲਈ ਜਿੱਥੇ ਪਾਰਟੀ ਪ੍ਰਧਾਨ ਡਾ. ਕਰੀਮਪੁਰੀ ਦੇ ਨਾਲ ਨਾਲ ਸਮੁੱਚੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਪੂਰੀ ਲਗਨ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਦਲਵਿੰਦਰ ਸਿੰਘ ਬੋਦਲ, ਦਿਲਾਵਰ ਸਿੰਘ ਸੀਪਰੀਆਂ, ਸਾਬਕਾ ਸਰਪੰਚ ਦਿਲਬਾਗ ਸਿੰਘ ਬਾਗੀ, ਬਿਮਲ ਸੰਧੂ ਸਾਬਕਾ ਸਰਪੰਚ ਨਗਰ (ਦਾਤਾਰਪੁਰ), ਆਸ਼ਾ ਰਾਣੀ ਸਾਬਕਾ ਸਰਪੰਚ ਨਗਰ (ਦਾਤਾਰਪੁਰ), ਜੀਵਨ ਕੁਮਾਰ ਸਾਬਕਾ ਸੰਮਤੀ ਮੈਂਬਰ, ਚੌਧਰੀ ਚਮਨ ਲਾਲ ਸੀ. ਐੱਚ. ਡੀ. ਚੰਡੋਲੀ, ਲਛਮਣ ਸਿੰਘ ਐੱਸ. ਡੀ. ਓ. ਦਸੂਹਾ, ਨੰਬਰਦਾਰ ਗਗਨ ਦੇਪੁਰ, ਠਾਕੁਰ ਵਿਆਸ ਦੇਵ, ਪਿ੍ੰਸੀਪਲ ਹੇਮ ਰਾਜ ਦਸੂਹਾ, ਪਿ੍ੰਸੀਪਲ ਕਸ਼ਮੀਰੀ ਲਾਲ ਦਸੂਹਾ, ਬੰਟੀ, ਮਨਜੀਤ ਸਿੰਘ ਭਡਿਆਰਾਂ, ਰਮਨ ਯੋਧਾ (ਨਗਰ), ਸੀਨੀਅਰ ਲੀਡਰ ਕਰਟੋਲੀ ਅਸ਼ੋਕ ਕੁਮਾਰ, ਡਾ. ਸੁਰਿੰਦਰ ਵਰਿਆਹਾਂ, ਬੰਟੀ ਲੰਬੜ ਕਾਲੂ ਚਾਂਗ, ਫ਼ੌਜੀ ਜੇ. ਸੀ. ਬੀ. ਕਰਾੜੀ ਆਦਿ ਤੋਂ ਇਲਾਵਾ ਹਲਕਾ ਦਸੂਹਾ ਤੇ ਮੁਕੇਰੀਆਂ ਦੇ ਸਮੂਹ ਬਸਪਾ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |