ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 1 ਔਰਤ ਸਮੇਤ 2 ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਗੁਪਤ ਸੂਚਨਾ ਦੇ ਬਾਅਦ ਪਿੰਡ ਸ਼ੇਰਪੁਰ ਬਾਤੀਆਂ 'ਚ ਛਾਪਾ ਮਾਰ ਕੇ ਜਮੀਨ 'ਚ ਦੱਬ ਕੇ ਰੱਖੀ 63 ਹਜ਼ਾਰ ਮਿਲੀ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਔਰਤ ਦੀ ਪਹਿਚਾਣ ਆਸ਼ਾ ਦੇਵੀ ਵਾਸੀ ਸ਼ੇਰਪੁਰ ਬਾਤੀਆਂ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇਲਾਕੇ 'ਚ ਗਸ਼ਤ ਦੌਰਾਨ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਰਾਜਿੰਦਰ ਕੁਮਾਰ ਉਰਫ ਰਾਜ ਵਾਸੀ ਫਤਿਹਪੁਰ ਨੂੰ ਕਾਬੂ ਕੀਤਾ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |